'ਜਿੰਨੇ ਟੁਕੜੇ ਹੋਣੇ ਦਿਲ ਦੇ ਨੀਂ ਹਰ ਟੁਕੜੇ 'ਤੇ ਤੇਰਾ ਨਾਂਅ ਹੋਣਾ' ਵਰਗੇ ਹਿੱਟ ਗੀਤ ਦੇਣ ਵਾਲਾ ਹਰਦੇਵ ਮਾਹੀਨੰਗਲ ਜਾਣੋ ਕਿੱਥੇ ਹੈ ਅੱਜ ਕੱਲ੍ਹ

By  Shaminder October 17th 2019 01:14 PM

ਦੋ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਨ ਵਾਲੇ ਹਰਦੇਵ ਮਾਹੀਨੰਗਲ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਨੇ । ਨੱਬੇ ਦੇ ਦਹਾਕੇ 'ਚ ਉਨ੍ਹਾਂ ਨੇ ਕਈ ਸੈਡ ਸੌਂਗ ਗਾਏ ਅਤੇ ਸਰੋਤਿਆਂ ਨੇ ਵੀ ਉਨ੍ਹਾਂ ਦੇ ਗੀਤਾਂ ਨੂੰ ਰੱਜ ਕੇ ਪਿਆਰ ਦਿੱਤਾ । ਉਨ੍ਹਾਂ ਦੇ ਗੀਤਾਂ ਨੂੰ ਸਰੋਤੇ ਅੱਜ ਵੀ ਬੜੀ ਹੀ ਸ਼ਿੱਦਤ ਨਾਲ ਸੁਣਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਕਾਫੀ ਦੂਰੀ ਬਣਾਈ ਰੱਖੀ ।

ਹੋਰ ਵੇਖੋ :ਹਰਦੇਵ ਮਾਹੀਨੰਗਲ ਨੂੰ ਇਸ ਕੈਸੇਟ ਨੇ ਦਿਵਾਈ ਸੀ ਪਹਿਚਾਣ, ਸੰਗੀਤ ਜਗਤ ਨੂੰ ਦਿੱਤੇ ਹਨ ਕਈ ਹਿੱਟ ਗੀ

ਇੱਕ  ਇੰਟਰਵਿਊ ਦੌਰਾਨ ਹਰਦੇਵ ਮਾਹੀਨੰਗਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ 'ਚ ਸੈੱਟਲ ਹੋ ਗਏ ਸਨ ਅਤੇ ਵਿਦੇਸ਼ 'ਚ ਸੈਟਲ ਹੋਣ 'ਚ ਉਨ੍ਹਾਂ ਨੂੰ ਕਾਫੀ ਸਮਾਂ ਲੱਗ ਗਿਆ ਸੀ । ਜਿਸ ਕਾਰਨ ਗਾਇਕੀ ਤੋਂ ਕਾਫੀ ਸਮਾਂ ਉਨ੍ਹਾਂ ਨੂੰ ਦੂਰ ਰਹਿਣਾ ਪਿਆ ਸੀ ।

ਹਰਦੇਵ 2007 'ਚ ਨਿਊਜ਼ੀਲੈਂਡ ਚਲੇ ਗਏ ਸਨ,ਉਸ ਤੋਂ ਬਾਅਦ ਹਾਲ 'ਚ ਹੀ ਉਨ੍ਹਾਂ ਨੇ ਇੱਕ ਗੀਤ ਕੱਢਿਆ ਸੀ ਸੱਟ ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਹਰਦੇਵ ਮਾਹੀਨੰਗਲ ਨੇ ਜ਼ਿਆਦਾਤਰ ਸੈਡ ਸੌਂਗਸ ਹੀ ਗਾਏ ਹਨ ਇਸ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਸ ਦੌਰ 'ਚ ਮੇਜਰ ਰਾਜਸਥਾਨੀ,ਅੰਮ੍ਰਿਤਾ ਵਿਰਕ ਸਣੇ ਕਈ ਗਾਇਕ ਸੈਡ ਸੌਂਗ ਗਾਉਂਦੇ ਸਨ ਅਤੇ ਇਹ ਗੀਤ ਕਾਫੀ ਹਿੱਟ ਵੀ ਹੁੰਦੇ ਸਨ ਅਤੇ ਇਸੇ ਲਈ ਕੰਪਨੀ ਦੀ ਡਿਮਾਂਡ 'ਤੇ ਉਨ੍ਹਾਂ ਨੇ ਵੀ ਜ਼ਿਆਦਾਤਰ ਸੈਡ ਸੌਂਗਸ ਹੀ ਗਾਏ ਸਨ ।

ਹਰਦੇਵ ਮਾਹੀਨੰਗਲ ਨੇ 1995 'ਚ ਪਹਿਲਾ ਅਖਾੜਾ ਰਾਮਪੁਰਾ ਫੂਲ ਦੇ ਪਿੰਡ ਫੂਲ 'ਚ ਲਗਾਇਆ ਸੀ । ਕੁਲਦੀਪ ਮਾਣਕ ਦੇ ਉਹ ਵੱਡੇ ਫੈਨ ਹਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਸੁਣ ਕੇ ਹੀ ਉਹ ਵੱਡੇ ਹੋਏ ਹਨ ।

 

Related Post