ਕਿਤੇ ਪਾਗਲ ਨਾ ਕਰ ਦੇਵੇ,ਫੁੱਲ ਕੱਢਦੀ ਸੱਜਣਾ ਵਰਗਾ'ਸਣੇ ਕਈ ਹਿੱਟ ਗੀਤ ਦੇਣ ਵਾਲਾ ਗਾਇਕ ਜੀਤ ਜਗਜੀਤ ਹੁਣ ਵਿਦੇਸ਼ 'ਚ ਕਰਦਾ ਹੈ ਇਹ ਕੰਮ

By  Shaminder October 7th 2019 03:44 PM

ਪੰਜਾਬੀ ਇੰਡਸਟਰੀ 'ਚ ਕਈ ਗਾਇਕ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਅਮਿੱਟ ਛਾਪ ਛੱਡੀ ਹੈ । ਜੀਤ ਜਗਜੀਤ ਵੀ ਅਜਿਹੇ ਹੀ ਗਾਇਕ ਹਨ,ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ,ਫੁੱਲ ਕੱਢਦੀ ਸੱਜਣਾ ਵਰਗਾ, ਟੁਰ ਪ੍ਰਦੇਸ ਗਿਓਂ,ਕੈਨੇਡਾ,ਰਾਤਾਂ ਚਾਨਣੀਆਂ ਸਣੇ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਵੇਖੋ  :ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ

ਇੱਕ ਜੱਟ ਸਿੱਖ ਪਰਿਵਾਰ ‘ਚ ਜਨਮੇ ਜੀਤ ਜਗਜੀਤ ਸਿੰਘ ਨੇ ਸੰਗੀਤ ਦੀ ਸਿੱਖਿਆ ਆਪਣੇ ਸਕੂਲ ਅਤੇ ਕਾਲਜ ‘ਚ ਹੀ ਹਾਸਲ ਕੀਤੀ ਅਤੇ ਆਪਣੇ ਅਧਿਆਪਕਾਂ ਤੋਂ ਹੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਆਪਣੇ ਗੀਤਾਂ ‘ਚ ਲੋਕਾਂ ਦੀ ਗੱਲ ਕਰਨ ਵਾਲੇ ਜੀਤ ਜਗਜੀਤ ਨੂੰ ਇਸ ਗਾਇਕੀ ਦੇ ਖੇਤਰ ‘ਚ ਆਉਣ ਲਈ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ।

ਪਰ ਜਦੋਂ ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਉਨ੍ਹਾਂ ਨੇ ਸੰਗੀਤਕ ਮੁਕਾਬਲਿਆਂ ‘ਚ ਕਈ ਗੋਲਡ ਮੈਡਲ ਜਿੱਤੇ ਤਾਂ ਘਰ ਵਾਲਿਆਂ ਦਾ ਵਿਰੋਧ ਵੀ ਘੱਟਦਾ ਗਿਆ ।’ਕਿਤੇ ਪਾਗਲ ਨਾ ਕਰ ਦੇਵੇ’ ਉਨ੍ਹਾਂ ਦੀ ਪਹਿਲੀ ਐਲਬਮ ਦਾ ਗੀਤ ਸੀ । ਇਸ ਐਲਬਮ ਦੇ ਸਾਰੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਸਨ । ਉਨ੍ਹਾਂ ਨੇ ਬੀਏ ‘ਚ ਪੜ੍ਹਨ ਦੌਰਾਨ ਸਟੇਜ ‘ਤੇ ਪਰਫਾਰਮ ਕੀਤਾ  ਉਹ ਸੀ ਜਿੰਦੂਆ ਗਾਣਾ ।

ਹੁਣ ਉਹ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਫੋਕ ਲੋਰ ਦੇ ਨਾਂਅ ਹੇਠ ਇੱਕ ਸੰਗਠਨ ਚਲਾ ਰਹੇ ਪੰਜਾਬੀ ਫੋਕ ਲੋਰ ਹਨ । ਜਿਸ ‘ਚ ਉਹ ਫੋਕ ਮਿਊਜੀਸ਼ੀਅਨਾਂ ਨਾਲ ਅਮਰੀਕਾ ‘ਚ ਲਾਈਵ ਕੰਸਰਟ ਕਰਦੇ ਹਨ ਅਤੇ ਪੰਜਾਬੀ ਸੱਭਿਆਚਾਰ,ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਕੋਸ਼ਿਸ਼ਾਂ ‘ਚ ਜੁਟੇ ਹੋਏ ਹਨ।

ਸਾਫ਼ ਸੁਥਰੀ ਗਾਇਕੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਜੀਤ ਜਗਜੀਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਤੇ ਅੱਜ ਵੀ ਪੰਜਾਬ ਦੇ ਅਮੁੱਲ ਵਿਰਸੇ ਨੂੰ ਦੇਸ਼ ਦੇ ਨਾਲ –ਨਾਲ ਵਿਦੇਸ਼ਾਂ 'ਚ ਪ੍ਰਚਾਰ ਪ੍ਰਸਾਰ ਕਰ ਰਹੇ ਨੇ ।

Related Post