'ਕਿਤੇ ਪਾਗਲ ਨਾ ਕਰ ਦੇਵੇ',ਅੱਖੀਆਂ ਵਰਗੇ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਜੀਤ ਜਗਜੀਤ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ 'ਚ ਪਹੁੰਚਾਉਣ ਲਈ ਕਰ ਰਹੇ ਇਹ ਖ਼ਾਸ ਕੰਮ

By  Shaminder August 6th 2019 04:49 PM

ਜੀਤ ਜਗਜੀਤ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗਾਣੇ ਗਾਉਣ ਦੀ ਚੇਟਕ ਉਨ੍ਹਾਂ ਨੂੰ ਆਪਣੇ ਸਕੂਲ ਦੇ ਸਮੇਂ ਦੌਰਾਨ ਹੀ ਲੱਗ ਗਈ ਸੀ ਜਦੋਂ ਉਹ ਸਕੂਲ 'ਚ ਪਰਫਾਰਮ ਕਰਦੇ ਸਨ ।

ਹੋਰ ਵੇਖੋ:ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ

ਇੱਕ ਜੱਟ ਸਿੱਖ ਪਰਿਵਾਰ 'ਚ ਜਨਮੇ ਜੀਤ ਜਗਜੀਤ ਸਿੰਘ ਨੇ ਸੰਗੀਤ ਦੀ ਸਿੱਖਿਆ ਆਪਣੇ ਸਕੂਲ ਅਤੇ ਕਾਲਜ 'ਚ ਹੀ ਹਾਸਲ ਕੀਤੀ ਅਤੇ ਆਪਣੇ ਅਧਿਆਪਕਾਂ ਤੋਂ ਹੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਆਪਣੇ ਗੀਤਾਂ 'ਚ ਲੋਕਾਂ ਦੀ ਗੱਲ ਕਰਨ ਵਾਲੇ ਜੀਤ ਜਗਜੀਤ ਨੂੰ ਇਸ ਗਾਇਕੀ ਦੇ ਖੇਤਰ 'ਚ ਆਉਣ ਲਈ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ।

ਪਰ ਜਦੋਂ ਯੂਨੀਵਰਸਿਟੀ 'ਚ ਪੜ੍ਹਨ ਦੌਰਾਨ ਉਨ੍ਹਾਂ ਨੇ ਸੰਗੀਤਕ ਮੁਕਾਬਲਿਆਂ 'ਚ ਕਈ ਗੋਲਡ ਮੈਡਲ ਜਿੱਤੇ ਤਾਂ ਘਰ ਵਾਲਿਆਂ ਦਾ ਵਿਰੋਧ ਵੀ ਘੱਟਦਾ ਗਿਆ ।'ਕਿਤੇ ਪਾਗਲ ਨਾ ਕਰ ਦੇਵੇ' ਉਨ੍ਹਾਂ ਦੀ ਪਹਿਲੀ ਐਲਬਮ ਦਾ ਗੀਤ ਸੀ । ਇਸ ਐਲਬਮ ਦੇ ਸਾਰੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਸਨ । ਉਨ੍ਹਾਂ ਨੇ ਬੀਏ 'ਚ ਪੜ੍ਹਨ ਦੌਰਾਨ ਸਟੇਜ 'ਤੇ ਪਰਫਾਰਮ ਕੀਤਾ ਸੀ ਉਹ ਸੀ ਜਿੰਦੂਆ ਗਾਣਾ ।

ਹੁਣ ਉਹ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਫੋਕ ਲੋਰ ਦੇ ਨਾਂਅ ਹੇਠ ਇੱਕ ਸੰਗਠਨ ਚਲਾ ਰਹੇ ਪੰਜਾਬੀ ਫੋਕ ਲੋਰ ਹਨ । ਜਿਸ 'ਚ ਉਹ ਫੋਕ ਮਿਊਜੀਸ਼ੀਅਨਾਂ ਨਾਲ ਅਮਰੀਕਾ 'ਚ ਲਾਈਵ ਕੰਸਰਟ ਕਰਦੇ ਹਨ ਅਤੇ ਪੰਜਾਬੀ ਸੱਭਿਆਚਾਰ,ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਕੋਸ਼ਿਸ਼ਾਂ 'ਚ ਜੁਟੇ ਹੋਏ ਹਨ।

 

Related Post