ਇੱਕ ਚੀਜ਼ ਜਿਸ ਤੋਂ ਬਗੈਰ ਨਹੀਂ ਰਹਿ ਸਕਦੇ ਪ੍ਰਭ ਗਿੱਲ,ਜਾਣੋ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ !

By  Shaminder May 25th 2019 01:21 PM

ਪ੍ਰਭ ਗਿੱਲ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ ।ਪਰ ਪ੍ਰਭ ਗਿੱਲ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਪਿਤਾ ਦਾ ਵੱਡਾ ਹੱਥ ਹੈ ।ਆਪਣੇ ਕਾਲਜ ਸਮੇਂ 'ਚ ਪ੍ਰਭ ਗਿੱਲ ਭੰਗੜੇ ਦਾ ਸੌਂਕ ਰੱਖਦੇ ਸਨ ।ਇਸ ਦੇ ਨਾਲ- ਨਾਲ ਉਨ੍ਹਾਂ ਨੂੰ ਵਿਹਲੇ ਸਮੇਂ 'ਚ ਖੇਡਣਾ ਪਸੰਦ ਹੈ । ਪ੍ਰਭ ਗਿੱਲ ਦੇ ਗੀਤਾਂ ਦੀ ਲੇਖਣੀ ਦੀ ਗੱਲ ਕਰੀਏ ਤਾਂ ਇਨਾਂ ਗੀਤਾਂ ਨੂੰ ਉਹ ਖੁਦ ਹੀ ਰਚਦੇ ਹਨ ।

ਹੋਰ ਵੇਖੋ:ਅਮਰਿੰਦਰ ਗਿੱਲ ਤੇ ਪ੍ਰਭ ਗਿੱਲ ਤੋਂ ਸ਼ਿੱਪਰਾ ਗੋਇਲ ਕੈਨੇਡਾ ‘ਚ ਸੁਣ ਰਹੇ ਨੇ ਗਾਣੇ, ਵੀਡੀਓ ਹੋਇਆ ਵਾਇਰਲ

https://www.youtube.com/watch?v=EK6Pzz1N83Q

ਪਰ ਇੱਕ ਗੀਤ ਨੂੰ  ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਲੰਬਾ ਸਮਾਂ ਉਸ ਗੀਤ ਨੂੰ ਟੋਂਹਦਾ ਹੈ ਅਤੇ ਆਪਣੇ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਵੀਡੀਓ ਤਿਆਰ ਕਰਦਾ ਹੈ । ਜਿਸ ਤੋਂ ਬਾਅਦ ਉਹ ਆਪਣੇ ਪਿਤਾ ਦੀ ਵੀ ਸਲਾਹ ਲੈਂਦਾ ਹੈ । ਪ੍ਰਭ ਗਿੱਲ ਦੇ ਪਿਤਾ ਦਾ ਉਨ੍ਹਾਂ ਨੂੰ ਕਲਾਕਾਰ ਬਨਾਉਣ ਲਈ ਵੱਡਾ ਯੋਗਦਾਨ ਪਾਇਆ ਹੈ ਕਿਉਂਕਿ ਉਸ ਦੇ ਪਿਤਾ ਖੁਦ ਥਿਏਟਰ ਕਰਦੇ ਰਹੇ ਹਨ ਜਦਕਿ ਪ੍ਰਭ ਗਿੱਲ ਦੇ ਦਾਦਾ ਜੀ ਪੁਲਿਸ 'ਚ ਸਨ ਅਤੇ ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਜਾਂ ਪੋਤਾ ਇਸ ਫੀਲਡ 'ਚ ਆਉਣ ।

ਹੋਰ ਵੇਖੋ:ਜਦੋਂ ਪ੍ਰਭ ਗਿੱਲ ,ਜੈਜ਼ੀ ਬੀ,ਜੱਸੀ ਗਿੱਲ ਅਤੇ ਬੱਬਲ ਰਾਏ ਨੇ ਲੁੱਟਿਆ ਮੇਲਾ ,ਵੇਖੋ ਵੀਡਿਓ

https://www.youtube.com/watch?v=wLBrjrcMlCo

ਪਰ ਪਿਤਾ ਨੇ ਥਿਏਟਰ 'ਚ ਕੰਮ ਕਰਨ ਦੀ ਜ਼ਿੱਦ ਨਹੀਂ ਛੱਡੀ । ਜਿਸ ਕਾਰਨ ਉਨ੍ਹਾਂ ਦੇ ਪਿਤਾ ਨੇ ਉਸ ਨੂੰ ਕਲਾਕਾਰ ਬਨਾਉਣ 'ਚ ਪੂਰੀ ਮਦਦ ਕੀਤੀ । ਰੋਮਾਂਟਿਕ ਗੀਤਾਂ ਲਈ ਜਾਣੇ ਜਾਂਦੇ ਪ੍ਰਭ ਗਿੱਲ ਆਪਣੇ ਜ਼ੋਨਰ ਦਾ ਸਮਝਦੇ ਨੇ ਪ੍ਰਭ ਗਿੱਲ ।ਪ੍ਰਭ ਗਿੱਲ ਨੂੰ ਖਾਣਪੀਣ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਦਾ ਪਹਿਲਾ ਗੀਤ 31 ਜੁਲਾਈ ਨੂੰ 2016 ਰਿਲੀਜ਼ ਹੋਇਆ ਸੀ ।

ਹੋਰ ਵੇਖੋ:ਜੈਸਮੀਨ ਸੈਂਡਲਾਸ ਗਾਇਕ ਬਣਨ ਤੋਂ ਪਹਿਲਾਂ ਕਰਦੀ ਸੀ ਇਹ ਕੰਮ, ਵੀਡੀਓ ਵਾਇਰਲ

https://www.youtube.com/watch?v=9vtWGUslkzA

ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਬਿਨਾਂ ਰਹਿਣਾ ਬਹੁਤ ਹੀ ਔਖਾ ਲੱਗਦਾ ਹੈ ।ਸ਼ੁਕਰ ਦਾਤਿਆ ,ਹੋ ਨਾ ਹੋ ਇਹ ਪਿਆਰ ਤੇਰੇ ਦਾ ਅਸਰ ਹੈ ਇਹ ਗੀਤ ਉਨ੍ਹਾਂ ਦੇ ਪਿਤਾ ਨੂੰ ਬਹੁਤ ਪਸੰਦ ਹਨ ਦੱਸ ਦਈਏ ਕਿ ਉਨ੍ਹਾਂ ਦਾ ਜਨਮ  23ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ।

https://www.youtube.com/watch?v=LACcGI6bPEw

ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ। ਪ੍ਰਭ ਗਿੱਲ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ਤੇ ਚਲਦੇ ਰਹੇ ਤੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ ਹੈ। ਆਪਣੀ ਦਿਲਕਸ਼ ਆਵਾਜ਼ ਨਾਲ ਉਹਨਾਂ ਨੇ ਸਾਰੇ ਪੰਜਾਬੀਆਂ ਦੇ ਦਿਲਾਂ 'ਚ ਆਪਣੀ ਵੱਖਰੀ ਜਗ੍ਹਾ ਬਣਾਈ ਹੋਈ ਹੈ।ਉਨ੍ਹਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 'ਚ ਮੋਸਟ ਰੋਮਾਂਟਿਕ ਗੀਤ ਦਾ ਅਵਾਰਡ ਮਿਲ ਚੁੱਕਿਆ ਹੈ ।

Related Post