ਰਾਣੀ ਮੁਖਰਜੀ ਦਾ ਹੈ ਅੱਜ ਜਨਮ ਦਿਨ, ਇੱਕ ਸਾਲ ਦੀ ਬੇਟੀ ਨੂੰ ਇਸ ਲਈ ਰੱਖਦੀ ਹੈ ਮੀਡੀਆ ਤੋਂ ਦੂਰ

By  Rupinder Kaler March 21st 2020 12:34 PM

ਰਾਣੀ ਮੁਖਰਜੀ ਅੱਜ ਆਪਣਾ 42ਵਾਂ ਜਨਮ ਦਿਨ ਮਨਾ ਰਹੀ ਹੈ । ਰਾਣੀ ਨੂੰ ਇਸ ਖ਼ਾਸ ਦਿਨ ਤੇ ਵਧਾਈਆਂ ਮਿਲ ਰਹੀਆਂ ਹਨ । ਰਾਣੀ ਦਾ ਜਨਮ ਹਿੰਦੀ ਤੇ ਬੰਗਾਲੀ ਸਿਨੇਮਾ ਨੇ ਮੰਨੇ ਪ੍ਰਮੰਨੇ ਡਾਇਰੈਕਟਰ ਤੇ ਰਾਈਟਰ ਰਾਮ ਮੁਖਰਜੀ ਦੇ ਘਰ ਵਿੱਚ ਹੋਇਆ ਸੀ । ਰਾਣੀ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਫ਼ਿਲਮਾਂ ਵਿੱਚ ਕਦਮ ਰੱਖਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਕਿਉਂਕਿ ਉਹ ਇੱਕ ਡਾਇਰੈਕਟਰ ਦੀ ਧੀ ਹੈ ।

ਰਾਣੀ ਦੇ ਪਿਤਾ ਸਫ਼ਲ ਡਾਇਰੈਕਟਰ ਹੋਣ ਦੇ ਨਾਲ ਨਾਲ ਹਿਮਾਲਿਆ ਸਟੂਡੀਓ ਦੇ ਫਾਊਂਡਰ ਵੀ ਹਨ । ਰਾਣੀ ਦੀ ਮਾਂ ਕ੍ਰਿਸ਼ਨਾ ਪਲੇਬੈਕ ਸਿੰਗਰ ਰਹੀ ਹੈ ਤੇ ਉਹਨਾਂ ਦੇ ਭਰਾ ਰਾਜਾ ਅਦਾਕਾਰ ਤੇ ਡਾਇਰੈਕਟਰ ਹਨ । 1997 ਵਿੱਚ ਆਈ ਫ਼ਿਲਮ ਰਾਜਾ ਕੀ ਆਏਗੀ ਬਰਾਤ ਦੇ ਡਾਇਰੈਕਟਰ ਰਾਮ ਮੁਖਰਜੀ ਹੀ ਸਨ । ਸਾਲ 2017 ਵਿੱਚ ਰਾਮ ਮੁਖਰਜੀ ਦਾ ਦਿਹਾਂਤ ਹੋ ਗਿਆ ਸੀ ।

ਰਾਣੀ ਮੁਖਰਜੀ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਇਟਲੀ ਵਿੱਚ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਸੀ । ਸਾਲ 2014 ਵਿੱਚ ਫ਼ਿਲਮਕਾਰ ਅਦਿਤਿਆ ਚੋਪੜਾ ਨਾਲ ਵਿਆਹ ਕਰ ਲਿਆ ਸੀ ।

ਵਿਆਹ ਤੋਂ ਇੱਕ ਸਾਲ ਬਾਅਦ ਰਾਣੀ ਦੀ ਬੇਟੀ ਆਦਿਰਾ ਦਾ ਜਨਮ ਹੋਇਆ । ਰਾਣੀ ਆਪਣੀ ਬੇਟੀ ਤੋਂ ਮੀਡੀਆ ਨੂੰ ਦੂਰ ਰੱਖਦੀ ਹੈ ਇਸੇ ਕਰਕੇ ਰਾਣੀ ਦੀ ਬੇਟੀ ਦੀ ਇੱਕ ਵੀ ਤਸਵੀਰ ਸੋਸ਼ਲ ਮੀਡੀਆ ਤੇ ਨਹੀਂ ਹੈ ।

Related Post