ਗੁਰਪ੍ਰੀਤ ਲਾਡ ਦੇ ਦਿਲ ਦੇ ਸਭ ਤੋਂ ਕਰੀਬ ਹੈ ਉਨ੍ਹਾਂ ਦੀ ਮਾਂ,ਵੇਖੋ ਪੀਟੀਸੀ ਦੇ ਸ਼ੋਅ ਫ੍ਰਸਟ ਲੁਕ 'ਚ ਗੁਰਪ੍ਰੀਤ ਲਾਡ ਨੇ ਖੋਲੇ ਦਿਲ ਦੇ ਰਾਜ਼ 

By  Shaminder April 1st 2019 01:39 PM -- Updated: April 1st 2019 01:44 PM

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਭਾਸ਼ਾ ਨੁੰ ਪ੍ਰਫੁਲਿੱਤ ਕਰਨ ਅਤੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਆਪਣੇ ਪ੍ਰੋਗਰਾਮਾਂ ਦੇ ਜ਼ਰੀਏ ਲਗਾਤਾਰ ਯਤਨਸ਼ੀਲ ਹੈ । ਪੀਟੀਸੀ ਪੰਜਾਬੀ ਦਾ ਸ਼ੋਅ ਫ੍ਰਸਟ ਲੁਕ ਵੀ ਅਜਿਹਾ ਹੀ ਇੱਕ ਸ਼ੋਅ ਹੈ ਜਿਸ ਦੇ ਜ਼ਰੀਏ ਗਾਇਕਾਂ ਨੂੰ ਲੋਕਾਂ ਦੇ ਨਾਲ ਰੁਬਰੂ ਕਰਵਾਉਣ ਦਾ ਉਪਰਾਲਾ ਕਰ ਰਿਹਾ ਹੈ ।

ਹੋਰ ਵੇਖੋ :ਯਾਰਾ ਵੇ ਫ਼ਿਲਮ ਦਾ ਗੀਤ ‘ਸੱਤ ਪਿੰਡਾਂ ਵਿੱਚ’ ਪੀਟੀਸੀ ਪੰਜਾਬੀ ‘ਤੇ ਕੱਲ੍ਹ ਹੋਵੇਗਾ ਰਿਲੀਜ਼

gurpreet ladd in ptc show first look gurpreet ladd in ptc show first look

ਗੁਰਪ੍ਰੀਤ ਲਾਡ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਅਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ । ਖੁੰਡੀਆਂ ਮੁੱਛਾਂ ਅਤੇ ਪੱਗ ਬੰਨ ਕੇ ਰੱਖਣ ਵਾਲੇ ਇਸ ਗਾਇਕ ਨੇ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਦਾ  ਗਾਇਕੀ ਦਾ ਸ਼ੌਕ ਉਨ੍ਹਾਂ ਦੇ ਪ੍ਰੋਫੈਸ਼ਨ 'ਚ ਤਬਦੀਲ ਹੋ ਗਿਆ ।ਗੁਰਪ੍ਰੀਤ ਲਾਡ ਨਾਂਅ ਉਨ੍ਹਾਂ ਦੇ ਦੋਸਤਾਂ ਨੇ ਹੀ ਦਿੱਤਾ ਸੀ ।

ਹੋਰ ਵੇਖੋ :ਪੂਹਲੇ ਪਿੰਡ ਤੋਂ ਉੱਠੇ ਬਲਕਾਰ ਸਿੱਧੂ ਨੂੰ ਇਸ ਗੀਤ ਨੇ ਦਿਵਾਈ ਸੀ ਵਿਸ਼ਵ ਪੱਧਰ ‘ਤੇ ਪਛਾਣ ,ਸਿੱਧੂ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ ,ਵੇਖੋ ਵੀਡਿਓ

https://www.facebook.com/ptcpunjabi/videos/794816094234224/

ਉਹ ਅਜੇ ਕੁਆਰੇ ਨੇ ਅਤੇ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਕਰੀਅਰ 'ਤੇ ਹੈ । ਉਹ ਸ਼੍ਰੀ ਫਤਿਹਗੜ ਸਾਹਿਬ ਦੇ ਖੇੜੀ ਨੌਧ ਸਿੰਘ ਦੇ ਰਹਿਣ ਵਾਲੇ ਨੇ । ਪੀਟੀਸੀ ਪੰਜਾਬੀ ਦੇ ਸ਼ੋਅ ਫ੍ਰਸਟ ਲੁਕ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਆਪਣੇ ਗਾਇਕੀ ਦੇ ਸਫ਼ਰ ਬਾਰੇ ਕਈ ਗੱਲਾਂ ਦੱਸੀਆਂ ।

Related Post