ਕ੍ਰਿਕੇਟਰ ਤੋਂ ਹਾਰਡੀ ਸੰਧੂ ਕਿਉਂ ਬਣ ਗਏ ਗਾਇਕ,ਇੱਕ ਘਟਨਾ ਨੇ ਬਦਲਿਆ ਜ਼ਿੰਦਗੀ ਦਾ ਰੁਖ  

By  Shaminder June 21st 2019 02:03 PM

ਹਾਰਡੀ ਸੰਧੂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਨਾਂਅ ਕਮਾਇਆ ਹੈ ਅਤੇ ਉਹ ਆਪਣੀ ਨਵੀਂ ਫ਼ਿਲਮ 83 ਨੂੰ ਲੈ ਕੇ ਵੀ ਚਰਚਾ 'ਚ ਹਨ ।ਉਨ੍ਹਾਂ ਦਾ ਜਨਮ ਪਟਿਆਲਾ 'ਚ 6 ਸਤੰਬਰ 1986 ਨੂੰ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਸੰਧੂ ਉਰਫ਼ ਹਾਰਡੀ ਸੰਧੂ ਹੈ ।

ਹੋਰ ਵੇਖੋ :ਹਾਰਡੀ ਸੰਧੂ ਦਾ ਗੀਤ ‘ਕਯਾ ਬਾਤ ਏ’ ਲੋਕਾਂ ਨੂੰ ਆ ਰਿਹਾ ਪਸੰਦ

https://www.instagram.com/p/BweRqOhnSs5/

ਉਨ੍ਹਾਂ ਨੂੰ ਕ੍ਰਿਕੇਟ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ ੧1995 'ਚ ਕੀਤੀ ਸੀ ।ਪਰ ਕ੍ਰਿਕੇਟਰ ਬਣਨ ਦਾ ਸੁਫ਼ਨਾ ਉਨ੍ਹਾਂ ਦਾ ਅਧੂਰਾ ਹੀ ਰਹਿ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ।ਦਰਅਸਲ ਇੱਕ ਘਟਨਾ ਨੇ ਉਨ੍ਹਾਂ ਦੇ ਇਸ ਸੁਫ਼ਨੇ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਸੀ ।

https://www.instagram.com/p/BwWorh0nV1C/

ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ । ਉਨ੍ਹਾਂ ਨੇ ਕ੍ਰਿਕੇਟ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਪਰ ਇੱਕ ਵਾਰ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ ।

https://www.instagram.com/p/Bv-15r3HEV9/

ਇਸੇ ਦੌਰਾਨ ਖੇਡ ਦੇ ਮੈਦਾਨ 'ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ ।ਹਾਰਡੀ ਸਿੰਘ ਦੇ ਯੂਟਿਊਬ 'ਤੇ ਲੱਖਾਂ ਦੀ ਗਿਣਤੀ 'ਚ ਫੈਨਸ ਹਨ । ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ','ਮਾਹੀ ਐੱਨ. ਆਰ.ਆਈ' ਫਿਲਮਾਂ ਦੇ ਜ਼ਰੀਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਨੇ ।

https://www.instagram.com/p/BxW21dXHil0/

 

ਉਨ੍ਹਾਂ ਵੱਲੋਂ ਗਾਏ ਗਏ ਗੀਤਾਂ 'ਚੋਂ 'ਬੈਕਬੋਨ','ਨਾਂਹ',ਅਜਿਹੇ ਗੀਤ ਹਨ । ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ ।ਇਸ ਤੋਂ ਇਲਾਵਾ ਹਾਰਡੀ ਸੰਧੂ ਦੇ ਸੋਸ਼ਲ ਮੀਡੀਆ 'ਤੇ ਵੀ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ ।

https://www.instagram.com/p/Byxhu6rHrM-/

ਜਿੱਥੇ ਉਹ ਇੱਕ ਬਿਹਤਰੀਨ ਗਾਇਕ ਵੱਜੋਂ ਜਾਣੇ ਜਾਂਦੇ ਨੇ ਉੱਥੇ ਹੀ ਹੁਣ ਉਹ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ ।

https://www.instagram.com/p/Bt25BA0nm-f/

Related Post