ਕੌਰ ਬੀ ਦਾ ਲਾਈਫ ਸਟਾਈਲ ਹੈ ਕੁਝ ਇਸ ਤਰ੍ਹਾਂ ਦਾ,ਇਸ ਤਰ੍ਹਾਂ ਦੇ ਰੱਖਦੀ ਹੈ ਸ਼ੌਂਕ

By  Shaminder June 24th 2019 06:01 PM

ਕੌਰ ਬੀ ਇੱਕ ਅਜਿਹੀ ਗਾਇਕਾ ਹੈ ਜੋ ਆਪਣੇ ਸਟਾਈਲ ਅਤੇ ਸਟਾਈਲਿਸ਼ ਡਰੈੱਸਾਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ ।ਕੌਰ ਬੀ ਨੂੰ ਜ਼ਿਆਦਾਤਰ ਸੂਟ ਪਸੰਦ ਹਨ ਪਰ ਉਹ ਵੈਸਟਰਨ ਪਹਿਰਾਵਾ ਵੀ ਪਸੰਦ ਕਰਦੇ ਹਨ । ਅਕਸਰ ਸੂਟਾਂ ਦੇ ਨਾਲ-ਨਾਲ ਉਸ ਨੂੰ ਜੀਂਸ ਅਤੇ ਹੋਰ ਵੈਸਟਨ ਡਰੈੱਸਾਂ 'ਚ ਵੀ ਵੇਖਿਆ ਜਾ ਸਕਦਾ ਹੈ । ਉਸ ਦੇ ਸੂਟਾਂ ਦੀ ਗਿਣਤੀ ਅਣਗਿਣਤ ਹੈ ।

ਹੋਰ ਵੇਖੋ :ਕੌਰ ਬੀ ਦੇ ਹਿੰਦੀ ਗੀਤ ਨਹੀਂ ਸੁਣੇ ਹੋਣਗੇ ਤੁਸੀਂ ਬਾਲੀਵੁੱਡ ਗਾਇਕਾਂ ਨੂੰ ਵੀ ਛੱਡਦੀ ਹੈ ਪਿੱਛੇ

https://www.instagram.com/p/Bxly0KXHSlT/

ਸੂਟਾਂ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਹੋਰ ਸ਼ੌਂਕ ਵੀ ਹੈ ਅਤੇ ਉਹ ਹੈ ਜੁੱਤੀਆਂ ਦਾ ਸ਼ੌਂਕ । ਕੌਰ ਬੀ ਨੂੰ ਜੁੱਤੀਆਂ ਦਾ ਬਹੁਤ ਸ਼ੌਂਕ ਹੈ,ਜੁੱਤੀਆਂ 'ਚ ਜ਼ਿਆਦਾਤਰ ਹਾਈ ਹੀਲਸ ਉਨ੍ਹਾਂ ਨੂੰ ਜ਼ਿਆਦਾ ਪਸੰਦ ਹੈ ।

https://www.instagram.com/p/BxFy_swH1h0/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ।

https://www.instagram.com/p/BxyiSPknQ5N/

ਜਿਸ 'ਚ ਉਹ ਆਪਣੇ ਘਰ 'ਚ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਆਲੇ ਦੁਆਲੇ ਉਨ੍ਹਾਂ ਦੀਆਂ ਜੁੱਤੀਆਂ ਦੇ ਜੋੜੇ ਨਜ਼ਰ ਆ ਰਹੇ ਨੇ । ਜਿਸ 'ਚ ਹਾਈ ਹੀਲਸ ਤੋਂ ਲੈ ਕੇ ਸਪੋਰਟਸ ਸ਼ੂਜ ਅਤੇ ਅਨੇਕਾਂ ਤਰ੍ਹਾਂ ਦੀਆਂ ਜੁੱਤੀਆਂ ਸ਼ਾਮਿਲ ਹਨ  ।

https://www.instagram.com/p/By-kmGbndeP/

Related Post