ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ ਜੋਤੀ ਜੋਤ ਦਿਵਸ ਸਾਹਿਬ ਦੂਸਰੀ ਪਾਤਸ਼ਾਹੀ ਸ੍ਰੀ ਗੁਰੁ ਅੰਗਦ ਦੇਵ ਜੀ 

By  Shaminder April 9th 2019 03:56 PM

ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਅੰਗਦ ਦੇਵ ਜੀ ਜਿਨ੍ਹਾਂ ਦਾ ਪਹਿਲਾ ਨਾਂਅ ਭਾਈ ਲਹਿਣਾ ਜੀ ਸੀ । ਭਾਈ ਲਹਿਣਾ ਜੀ ਦਾ ਜਨਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਭਾਈ ਫੇਰੂ ਮੱਲ ਜੀ ਦੇ ਘਰ ਮਾਤਾ ਦਇਆ ਜੀ ਦੀ ਕੁੱਖੋਂ ਹੋਇਆ ਸੀ ।ਭਾਈ ਲਹਿਣਾ ਜੀ ਦੀ ਉਮਰ ਕਾਫੀ ਛੋਟੀ ਸੀ ਕਿ ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ । ਭਾਈ ਲਹਿਣਾ ਜੀ ਆਪਣੇ ਪਿਤਾ ਫੇਰੂ ਮੱਲ ਜੀ ਨਾਲ ਪਿੰਡ ਖਡੂਰ ਆ ਗਏ।ਇੱਥੇ ਆ ਕੇ ਉਨ੍ਹਾਂ ਇੱਕ ਹੱਟੀ ਦਾ ਕੰਮ ਸੰਭਾਲ ਲਿਆ । ਇੱਕ ਵਾਰ ਪਿੰਡ ਖਡੂਰ 'ਚ ਇੱਥੇ ਭਾਈ ਲਹਿਣਾ ਜੀ ਨੂੰ  ਇੱਕ ਵਿਅਕਤੀ ਭਾਈ ਜੋਧਾ ਜੀ ਮਿਲੇ ਜੋ ਕਿ ਹਰ ਵਕਤ ਗੁਰੁ ਨਾਨਕ ਦੇਵ ਜੀ ਦੀ ਬਾਣੀ ਜਪਦਾ ਰਹਿੰਦਾ ਸੀ ।

https://www.facebook.com/ptcnewsonline/videos/331888084348256/

ਭਾਈ ਲਹਿਣਾ ਜੀ ਨੇ ਭਾਈ ਜੋਧਾ ਦੇ ਮੁੱਖੋਂ ਬਾਣੀ ਸੁਣੀ ਬਾਣੀ ਮਨ ਨੂੰ ਲੱਗ ਗਈ ਅਤੇ ਉਸ ਤੋਂ ਬਾਅਦ ਭਾਈ ਲਹਿਣਾ ਜੀ ਨੇ ਗੁਰੁ ਜੀ ਨੂੰ ਮਿਲਣ ਦਾ ਮਨ ਬਣਾ ਲਿਆ । ਭਾਈ ਲਹਿਣਾ ਨੂੰ ਜੀ ਪਤਾ ਲੱਗਿਆ ਕਿ ਗੁਰੁ ਨਾਨਕ ਦੇਵ ਜੀ ਦੀ ਏਨੀਂ ਦਿਨੀਂ ਕਰਤਾਰਪੁਰ ਸਾਹਿਬ 'ਚ ਨੇ ਤਾਂ ਭਾਈ ਲਹਿਣਾ ਜੀ ਗੁਰੁ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਗਏ । ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਪਹੁੰਚੇ ਅਤੇ ਗੁਰੁ ਸਾਹਿਬ ਜੀ ਦੇ ਸਾਹਮਣੇ ਨਤਮਸਤਕ ਹੋਏ ।ਗੁਰੁ ਸਾਹਿਬ ਭਾਈ ਲਹਿਣਾ ਤੋਂ ਨਾਂਅ ਪੁੱਛਿਆ ਤਾਂ ਭਾਈ ਲਹਿਣਾ ਜੀ ਨੇ ਕਿਹਾ ਕਿ ਲਹਿਣਾ । ਜਿਸ 'ਤੇ ਗੁਰੁ ਨਾਨਕ ਦੇ ਮੁੱਖੋਂ ਫਰਮਾਨ ਹੋਇਆ ਕਿ ਤੁਸੀਂ ਲੈਣਾ ਅਤੇ ਅਸੀਂ ਦੇਣਾ।ਭਾਈ ਲਹਿਣਾ ਜੀ ਨੇ ਸੰਨ ਪੰਦਰਾਂ  ਸੌ ਬੱਤੀ ਤੋਂ ਲੈ ਕੇ ਪੰਦਰਾਂ ਸੌ ਉਨਤਾਲੀ ਤੱਕ ਗੁਰੁ ਨਾਨਕ ਦੇਵ ਜੀ ਦੀ ਸ਼ਰਨ 'ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਅਤੇ ਲੋਕਾਂ ਨੂੰ ਪ੍ਰਮਾਤਮਾ ਨਾਲ ਜੁੜ ਕੇ ਉਸ ਦੇ ਹੁਕਮ 'ਚ ਰਹਿਣ ਦੀ ਪ੍ਰੇਰਣਾ ਦਿੱਤੀ ।ਗੁਰੁ ਨਾਨਕ ਦੇਵ ਜੀ ਦੇ ਪੰਥ ਦੀ ਖੁਬਸੂਰਤੀ ਵੇਖੋ ਕਿ ਗੁਰੁ ਸਾਹਿਬ ਨੇ ਗੁਰ ਗੱਦੀ ਆਪਣੇ ਬੱਚਿਆਂ ਨੂੰ ਨਾਂ ਦੇ ਕੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਾ ਕੇ ਗੁਰ ਅੰਗਦ ਬਣਾ ਕੇ ਗੁਰੁ  ਗੱਦੀ ਸੌਂਪ ਦਿੱਤੀ। ਸ੍ਰੀ ਗੁਰੁ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਉਚਾਰੀ ਅਤੇ ਗੁਰੁ ਨਾਨਕ ਦੇਵ ਜੀ ਚਲਾਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ । ਸ੍ਰੀ ਗੁਰੁ ਅੰਗਦ ਦੇਵ ਜੀ ਦੇ ਤਰੇਂਹਠ ਸ਼ਲੋਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ । ਆਸਾ ਦੀ ਵਾਰ ਦੇ ਪਾਠ ਵਿੱਚ ਉਨ੍ਹਾਂ ਦੇ ਤੈਤੀ ਸ਼ਲੋਕ ਦਰਜ ਨੇ ।  ਸੇਵਾ, ਸਿਮਰਨ ਅਤੇ ਸ਼ਹਿਨਸ਼ੀਲਤਾ ਦੇ ਪ੍ਰਤੀਕ ਗੁਰੁ ਅੰਗਦ ਦੇਵ ਜੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਹੁਕਮ ਰਜ਼ਾ 'ਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜੀਹ ਦਿੱਤੀ ।

Related Post