ਮਿਲੋ ਪੰਜਾਬ ਦੇ ਪਿੰਡ ਮਾਣਕ ਮਾਜਰੇ ਦੇ ਮਾਣ ਸੁੱਖਾ ਬਾਊਂਸਰ ਨੂੰ,ਜਾਣੋਂ ਭਾਂਡੇ ਮਾਂਜਣ ਤੋਂ ਲੈ ਕੇ ਬਾਲੀਵੁੱਡ ਦੇ ਸਫ਼ਰ ਦੀ ਕਹਾਣੀ  

By  Shaminder July 22nd 2019 03:19 PM -- Updated: December 13th 2019 04:49 PM

ਸੁੱਖਾ ਬਾਊਂਸਰ ਇੱਕ ਅਜਿਹਾ ਨਾਂਅ ਜਿਸ ਨੇ ਜ਼ਿੰਦਗੀ 'ਚ ਕਦੇ ਵੀ ਹਾਰ ਮੰਨਣਾ ਨਹੀਂ ਸਿੱਖਿਆ । ਉਹ ਅੱਜ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਹੈ । ਕਬੱਡੀ ਟੂਰਨਾਮੈਂਟਾਂ ਦੀ ਰੌਣਕ ਮੰਨਿਆ ਜਾਣ ਵਾਲਾ ਸੁੱਖਾ ਬਾਊਂਸਰ  ਜੋ ਕਿ ਬਹੁਤ ਹੀ ਨੀਂਵੇ ਪੱਧਰ ਤੋਂ ਉੱਠਿਆ ਹੈ ।ਪਿੰਡ ਮਾਣਕਮਾਜਰੇ ਦਾ ਰਹਿਣ ਵਾਲਾ ਅਤੇ ਬਾਜ਼ੀਗਰ ਬਿਰਾਦਰੀ ਨਾਲ ਸਬੰਧ ਰੱਖਣ ਵਾਲਾ ਸੁੱਖਾ ਕਦੇ ਭਾਂਡੇ ਮਾਂਜਦਾ ਹੁੰਦਾ ਸੀ ।

ਹੋਰ ਵੇਖੋ:ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ ਪੀਟੀਸੀ ਪੰਜਾਬੀ ‘ਤੇ ਦੇਖੋ ‘ਮਿਸਟਰ ਪੰਜਾਬ-2019’

Image result for sukha bouncer

ਪਰ ਅੱਜ ਉਹ ਇੱਕ ਫ਼ਿਲਮ ਦਾ ਹਿੱਸਾ ਬਣਨ ਜਾ ਰਿਹਾ ਹੈ । ਇਸ ਦਾ ਇੱਕ ਪੋਸਟਰ ਵੀ ਸੁੱਖੇ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਉਹ ਆਪਣੇ ਕੁਝ ਦੋਸਤਾਂ ਨਾਲ ਕੇਕ ਕੱਟ ਕੇ ਫ਼ਿਲਮ ਦੀ ਖੁਸ਼ੀ ਸਾਂਝੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਸੁੱਖਾ ਸੋਨਾਕਸ਼ੀ ਸਿਨ੍ਹਾ ਨਾਲ ਫ਼ਿਲਮ ਖ਼ਾਨਦਾਨੀ ਸ਼ਫਾਖਾਨਾ 'ਚ ਨਜ਼ਰ ਆਏਗਾ। ਸੁੱਖਾ ਜਿੱਥੇ ਵੀ ਜਾਂਦਾ ਲੋਕ ਉਸ ਨਾਲ ਸੈਲਫੀਆਂ ਲੈਣ ਲੱਗ ਪੈਂਦੇ । ਆਪਣੀ ਬਿਹਤਰੀਨ ਬਾਡੀ ਲਈ ਮਸ਼ਹੂਰ ਸੁੱਖੇ ਨੂੰ ਕਬੱਡੀ ਦੇ ਟੂਰਨਾਮੈਂਟਾਂ ਦੌਰਾਨ ਅਸਲ ਪਛਾਣ ਮਿਲੀ । ਲੁਧਿਆਣਾ ਦੇ ਰਾਏਕੋਟ ਹੋਏ ਇੱਕ ਕਬੱਡੀ ਟੂਰਨਾਮੈਂਟ ਤੋਂ ਬਾਅਦ ਉਸ ਦੀ ਚੜਤ ਹੋ ਗਈ ।

https://www.facebook.com/394595704267270/photos/rpp.394595704267270/672996266427211/?type=3&theater

ਸੁੱਖਾ ਬਾਊਂਸਰ ਦੇ ਘਰ ਉਸ ਤੋਂ ਇਲਾਵਾ ਉਸ ਦੇ ਮਾਪੇ ਅਤੇ ਉਸਦਾ ਭਰਾ ਭਰਜਾਈ ਅਤੇ ਪਤਨੀ ਹਨ ਜਦਕਿ ਭੈਣ ਦਾ ਪਿੱਛੇ ਜਿਹੇ ਹੀ ਉਸ ਨੇ ਵਿਆਹ ਕੀਤਾ ਹੈ । ਸੁੱਖੇ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਤੰਗੀਆਂ ਤੁਰਸ਼ੀਆਂ ਕਾਰਨ ਸੁੱਖਾ ਛੇਵੀਂ ਜਮਾਤ 'ਚ ਸਕੂਲ ਚੋਂ ਹਟ ਗਿਆ ਸੀ ਅਤੇ ਭਾਂਡੇ ਮਾਂਜਦਾ ਹੁੰਦਾ ਸੀ ।ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।

ਵਿਆਹ ਤੋਂ ਬਾਅਦ ਸੁੱਖਾ ਆਪਣੇ ਪਿੰਡ ਦੇ ਮੁੰਡਿਆਂ ਨੂੰ ਜਿੰਮ 'ਚ ਕਸਰਤ ਕਰਦੇ ਹੋਏ ਵੇਖਿਆ ਕਰਦਾ ਸੀ । ਜਿਸ ਤੋਂ ਬਾਅਦ ਉਸ ਦੇ ਮਨ 'ਚ ਵੀ ਆਪਣੀ ਬਾਡੀ ਨੂੰ ਸੁਡੋਲ ਬਨਾਉਣ ਦਾ ਸ਼ੌਂਕ ਜਾਗਿਆ ਅਤੇ ਉਹ ਵੀ ਜਿੰਮ ਜਾਣ ਲੱਗ ਪਿਆ । ਘਰ ਦੇ ਗੁਜ਼ਾਰੇ ਲਈ ਉਹ ਕਦੇ ਪਕੌੜਿਆਂ ਦੀ ਰੇਹੜੀ ਲਗਾਉਂਦਾ ਅਤੇ ਕਦੇ ਕਿਸੇ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ ਪਰ ਦੁਕਾਨ ਵਾਲੇ ਉਸ ਨੂੰ ਲੇਟ ਆਉਣ ਕਾਰਨ ਅਕਸਰ ਗਾਲਾਂ ਕੱਢਦੇ ਹੁੰਦੇ ਸਨ । ਜਿਸ ਕਾਰਨ ਉਸ ਨੇ ਉਸ ਦੁਕਾਨ 'ਤੇ ਕੰਮ ਕਰਨਾ ਛੱਡ ਦਿੱਤਾ ਅਤੇ ਕਬਾੜ ਦਾ ਕੰਮ ਕਰਨਾ ਲੱਗ ਪਿਆ ।

ਸੁੱਖੇ ਦਾ ਕਹਿਣਾ ਹੈ ਕਿ ਜੋ ਦੁਕਾਨ ਵਾਲੇ ਉਸ ਨੂੰ ਗਾਲਾਂ ਕੱਢਦੇ ਸਨ ਅੱਜ ਉਹੀ ਉਸ ਨੂੰ ਬੁਲਾਉਂਦੇ ਹਨ ਕਿ ਕਦੇ ਸਾਡੀ ਦੁਕਾਨ 'ਤੇ ਵੀ ਆਇਆ ਕਰ । ਸੁੱਖੇ ਨੂੰ ਜਹਾਜ਼ 'ਚ ਸਫ਼ਰ ਕਰਨ ਦਾ ਬੜਾ ਚਾਅ ਸੀ ਜੋ ਕਿ ਹਾਲ 'ਚ ਹੀ ਪੂਰਾ ਹੋਇਆ ਹੈ । ਸੁੱਖਾ ਆਪਣੀ ਇਸ ਕਾਮਯਾਬੀ ਸੱਚ ਬੋਲਣ ਦਾ ਸਭ ਤੋਂ ਵੱਡਾ ਹੱਥ ਮੰਨਦਾ ਹੈ । ਉਸ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਸੱਚ ਦਾ ਪੱਲਾ ਫੜਿਆ ਹੈ ਅਤੇ ਇਸੇ ਸੱਚ ਦੇ ਰਸਤੇ 'ਤੇ ਚੱਲਣ ਕਾਰਨ ਉਹ ਕਾਮਯਾਬ ਹੋਇਆ ਹੈ ਅਤੇ ਬਾਦਸ਼ਾਹ ਰੈਪਰ ਨੇ ਉਸ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ।

ਘਰ 'ਚ ਅੱਤ ਦੀ ਗਰੀਬੀ ਹੋਣ ਕਾਰਨ ਉਹ ਆਪਣੇ ਸ਼ੌਂਕ ਵੀ ਪੂਰੇ ਨਹੀਂ ਸੀ ਕਰ ਪਾ ਰਿਹਾ ਹੈ । ਸੁੱਖੇ ਨੂੰ ਬੁਲੇਟ 'ਤੇ ਗੇੜੀ ਮਾਰਨ ਦਾ ਸ਼ੌਂਕ ਹੈ ਅਤੇ ਉਸਦੇ ਇਸ ਸ਼ੌਂਕ ਨੂੰ ਵੇਖਦੇ ਹੋਏ ਰਾਜੂ ਧਨੋਆ ਨਾਂਅ ਦੇ ਸ਼ਖਸ  ਨੇ ਬੁਲੇਟ ਲੈ ਕੇ ਦਿੱਤਾ ਹੈ । ਬੇਸ਼ੱਕ ਉਸ ਦੇ ਘਰ ਦੇ ਹਾਲਾਤ ਸੁਧਰ ਰਹੇ ਨੇ ਪਰ ਉਸ ਦੇ ਮਾਪੇ ਹਾਲੇ ਵੀ ਲੋਕਾਂ ਦੀਆਂ ਪੈਲੀਆਂ 'ਚ ਕੰਮ ਕਰ ਕੇ ਗੁਜ਼ਾਰਾ ਕਰਦੇ ਨੇ । ਕਿਉਂਕਿ ਸੁੱਖੇ ਦੇ ਨਾਲ ਨਾਲ ਉਸ ਦੇ ਮਾਪੇ ਵੀ ਮਿਹਨਤ 'ਚ ਵਿਸ਼ਵਾਸ਼ ਰੱਖਦੇ ਹਨ ।

 

Related Post