ਸੁਖਦੀਪ ਮਾਨ ਦੀ ਕਾਮਯਾਬੀ ਪਿੱਛੇ ਹੈ ਮਾਂ ਦਾ ਵੱਡਾ ਹੱਥ,ਪਿਤਾ ਦਾ ਸਿਰ ਤੋਂ ਉੱਠ ਗਿਆ ਸੀ ਸਾਇਆ,ਮਾਂ ਨੇ ਕਢਵਾਇਆ ਪੈਸੇ ਜੋੜ ਕੇ ਪਹਿਲਾ ਗਾਣਾ 

By  Shaminder August 14th 2019 01:40 PM

ਅੱਜ ਗਾਇਕੀ ਦੇ ਖੇਤਰ 'ਚ ਅਨੇਕਾਂ ਹੀ ਗਾਇਕ ਨੇ । ਕਦੋਂ ਕੋਈ ਗਾਇਕ ਆਉਂਦਾ ਹੈ ਹਿੱਟ ਹੁੰਦਾ ਹੈ ਅਤੇ ਕਦੋਂ ਗਾਇਬ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ । ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਪੈਸੇ ਦੇ ਦਮ 'ਤੇ ਨਹੀਂ,ਬਲਕਿ ਆਪਣੀ ਮਿਹਨਤ ਦੇ ਦਮ 'ਤੇ ਅੱਗੇ ਵਧ ਰਹੇ ਨੇ । ਇਨ੍ਹਾਂ ਗਾਇਕਾਂ 'ਚ ਹੀ ਹਨ ਸੁਖਦੀਪ ਮਾਨ,ਦੇਵ ਸੰਧੂ ਅਤੇ ਲਵ ਚੰਨਕੇ । ਇਨ੍ਹਾਂ ਤਿੰਨਾਂ ਗਾਇਕਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬੜੀ ਹੀ ਘਾਲਣਾ ਘਾਲੀ ।

ਹੋਰ ਵੇਖੋ:ਗਾਇਕ ਤੇ ਗੀਤਕਾਰ ਵੀਤ ਬਲਜੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ

'ਬੇਬੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਛਾਣ ਬਨਾਉਣ ਵਾਲੇ ਇਨ੍ਹਾਂ ਗਾਇਕਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਹਨ। ਜਦੋਂ ਇਨ੍ਹਾਂ ਦੋਸਤ ਗਾਇਕਾਂ ਦਾ ਕੋਈ ਵੀ ਗੀਤ ਨਹੀਂ ਸੀ ਚੱਲਿਆ ਤਾਂ ਇਨ੍ਹਾਂ ਵਿੱਚੋਂ ਇੱਕ ਗਾਇਕ ਸੁਖਦੀਪ ਮਾਨ ਜਿਸ ਦੇ ਕਿ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੂੰ ਖੁਦ ਹੀ ਮਿਹਨਤ ਕਰਨੀ ਪੈਂਦੀ ਸੀ ਪਰ ਜਦੋਂ ਕੋਈ ਗੀਤ ਨਾ ਚੱਲਿਆ ਤਾਂ ਇੱਕ ਦਿਨ ਉਸ ਨੇ ਆਪਣੇ ਗੀਤਕਾਰ ਅਤੇ ਗਾਇਕ ਦੋਸਤ ਲਵ ਚੰਨਕੇ ਨੂੰ ਕਿਹਾ ਕਿ ਉੁਹ ਉਨ੍ਹਾਂ ਨੂੰ ਕੁਝ ਗੀਤ ਲਿਖ ਕੇ ਕਿਉਂਕਿ ਹੋ ਸਕਦਾ ਹੈ ਕਿ ਉਹ ਆਖਰੀ ਵਾਰ ਗੀਤ ਗਾਉਣ।

ਲਵ ਨੇ ਫੋਨ ਸੁਣਦਿਆਂ ਹੀ ਡੇਢ ਕੁ ਮਿੰਟ 'ਚ ਰੋਟੀ ਖਾਂਦੇ ਖਾਂਦੇ ਨੇ ਬੇਬੇ ਗੀਤ ਲਿਖ ਦਿੱਤਾ ।ਇਸ ਗੀਤ ਨੂੰ ਲੋਕਾਂ ਦਾ ਏਨਾਂ ਪਿਆਰ ਮਿਲਿਆ ਕਿ ਹਰ ਇੱਕ ਦੀ ਜ਼ੁਬਾਨ 'ਤੇ ਇਹ ਗੀਤ ਚੜ ਗਿਆ ਸੀ । ਇਸ ਗੀਤ ਨੂੰ ਸੁਖਦੀਪ ਨੇ ਆਪਣੇ ਪਿੰਡ 'ਚ ਹੋਏ ਟੂਰਨਾਮੈਂਟ 'ਚ ਗਾਇਆ ਸੀ । ਇਸ ਗੀਤ ਨੇ ਗਾਇਕ ਦੋਸਤਾਂ ਦੀ ਇਸ ਤਿੱਕੜੀ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ।

ਸੁਖਦੀਪ ਦਾ ਕਹਿਣਾ ਹੈ ਪਿਤਾ ਨਾ ਹੋਣ ਕਰਕੇ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਨੂੰ ਪਾਲਿਆ,ਰੋਟੀ ਵੀ ਮਾਂ ਨੇ ਦਿੱਤੀ ਅਤੇ ਹੁਣ ਰੋਜ਼ੀ ਵੀ ਬੇਬੇ ਨੇ ਹੀ ਦਿੱਤੀ ਹੈ ਕਿਉਂਕਿ ਇਸੇ ਗਾਣੇ ਨਾਲ ਉਨ੍ਹਾਂ ਦੀ ਪਛਾਣ ਬਣੀ । ਇਸ ਗੀਤ ਲਈ ਤਿੰਨਾਂ ਦੋਸਤਾਂ ਕੋਲ ਪੈਸੇ ਵੀ ਨਹੀਂ ਸਨ ਇਸੇ ਕਰਕੇ ਜਿਸ ਸ਼ਖਸ ਨੇ ਇਸ ਗੀਤ 'ਤੇ ਪੈਸੇ ਲਗਾਏ ਉਸ ਨੂੰ ਇਸ ਦੇ ਵੀਡੀਓ 'ਚ ਦਿਖਾਇਆ ਗਿਆ ਜਦਕਿ ਗਾਣੇ ਦੇ ਅਖੀਰ ਇਸ ਗੀਤ ਨੂੰ ਰਚਣ ਵਾਲੇ ਸਾਹਮਣੇ ਆਏ ।

ਬੇਬੇ ਤੋਂ ਇਲਾਵਾ ਵੀ ਇਨ੍ਹਾਂ ਤਿੰਨਾਂ ਨੇ ਹੋਰ ਵੀ ਕਈ ਗੀਤ ਗਾਏ ਹਨ । ਜਿਨ੍ਹਾਂ 'ਚ ਸੁਪਰ ਸਟਾਰ,ਯਾਰ ਅਣਖੀ ਸਣੇ ਹੋ ਕਈ ਗੀਤ ਗਾਏ ਨੇ ਅਤੇ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਨੇ ।

 

Related Post