ਹੁਸ਼ਿਆਰਪੁਰ ਦੇ ਰਹਿਣ ਵਾਲੇ ਇਸ ਮਾਡਲ ਨੇ 300 ਤੋਂ ਵੱਧ ਗੀਤਾਂ ‘ਚ ਕੀਤਾ ਕੰਮ, ਪੈਸਿਆਂ ਦੀ ਕਮੀ ਕਾਰਨ ਨਹੀਂ ਸਨ ਪੜ੍ਹ ਸਕੇ, ਅਚਾਨਕ ਪੰਜਾਬੀ ਗੀਤਾਂ ਚੋਂ ਹੋ ਗਏ ਸਨ ਗਾਇਬ

By  Shaminder March 5th 2020 05:01 PM -- Updated: May 4th 2020 03:51 PM

ਨਵੀ ਭੰਗੂ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਜਿਸ ਨੇ ਪਤਾ ਨਹੀਂ ਕਿੰਨੇ ਕੁ ਪੰਜਾਬੀ ਗੀਤਾਂ ‘ਚ ਕੰਮ ਕੀਤਾ । ਕੋਈ ਸਮਾਂ ਹੁੰਦਾ ਸੀ ਜਦੋਂ ਉਹ ਹਰ ਦੂਜੇ ਗੀਤ ‘ਚ ਬਤੌਰ ਮਾਡਲ ਨਜ਼ਰ ਆਉਂਦੇ ਸਨ ।ਜਲੰਧਰ ਦੇ ਸ਼ੇਰਪੁਰ ‘ਚ ਨਵੀ ਭੰਗੂ ਦਾ ਜਨਮ ਹੋਇਆ ਸੀ, ਪਰਿਵਾਰ ‘ਚ ਤਿੰਨ ਭਰਾਵਾਂ ‘ਚ ਛੋਟੇ ਨਵੀ ਦਾ ਸੁਫ਼ਨਾ ਇੱਕ ਅਧਿਆਪਕ ਬਣਨ ਦਾ ਸੀ ਅਤੇ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਸਨ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਿਉਂਕਿ ਨਵੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਬਾਰਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ ।

ਹੋਰ ਵੇਖੋ:ਏਨਾਂ ਬਦਲ ਗਏ ‘ਕਿਹੜੇ ਯਾਰ ਨੂੰ ਮਿਲਣ ਚੱਲੀ ਕੱਲੀ ਕੁੜੀਏ’, ‘ਇਕੋ ਹੀ ਮੰਗਿਆ ਸੀ ਯਾਰ’ ਸਣੇ ਕਈ ਹਿੱਟ ਗੀਤ ਦੇਣ ਵਾਲੇ ਸ਼ੰਕਰ ਸਾਹਨੀ

https://www.instagram.com/p/B3HKkNMpYoS/

ਇਸ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਕੁਝ ਕੰਮ ਕਰਨ ਦੀ ਸੋਚੀ । ਉਹ ਕਈ ਮਿਊਜ਼ਿਕ ਡਾਇਰੈਕਟਰਾਂ ਨੂੰ ਮਿਲੇ ਪਰ ਸਿਵਾਏ ਭਰੋਸੇ ਅਤੇ ਦੁਤਕਾਰ ਦੇ ਕੁਝ ਵੀ ਹਾਸਿਲ ਨਹੀਂ ਹੋਇਆ ।ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਇੱਕ ਵਾਰ ਕਿਸੇ ਡਾਇਰੈਕਟਰ ਕੋਲ ਉਹ ਗਏ ਤਾਂ ਉਸਨੇ ਕਿਹਾ ਕਿ ਪਹਿਲਾਂ ਡਾਂਸ ਸਿੱਖ ਕੇ ਫਿਰ ਮੌਕਾ ਦੇਵਾਂਗੇ ।

ਪਰ ਜਦੋਂ ਉਹ ਡਾਂਸ ਸਿੱਖ ਕੇ ਗਏ ਤਾਂ ਡਾਇਰੈਕਟਰ ਨੇ ਕਿਸੇ ਦੀ ਨਕਲ ਕਰਨ ਦਾ ਕਹਿ ਕੇ ਮੋੜ ਦਿੱਤਾ ਸੀ । ਜਿਸ ਤੋਂ ਬਾਅਦ ਨਵੀ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਇਸ ਫੀਲਡ ‘ਚ ਦੁਬਾਰਾ ਕਦਮ ਨਾ ਧਰਨ ਦਾ ਫੈਸਲਾ ਕੀਤਾ ਸੀ ।

ਪਰ ਉਸ ਸਮੇਂ ਉਨ੍ਹਾਂ ਦਾ ਭਰਾ ਜੋ ਉਨ੍ਹਾਂ ਦੇ ਨਾਲ ਆਡੀਸ਼ਨ ਦਿਵਾਉਣ ਲਈ ਗਿਆ ਸੀ ਤਾਂ ਉਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਅਤੇ ਚੇਤਨ ਮਹਿਤਾ ਨਾਂਅ ਦੇ ਡਾਇਰੈਕਟਰ ਨੂੰ ਫੋਨ ਕਰਨ ਲਈ ਕਿਹਾ । ਚੇਤਨ ਮਹਿਤਾ ਨੇ ਉਸੇ ਵੇਲੇ ਨਵੀ ਨੂੰ ਬੁਲਾ ਲਿਆ ਅਤੇ ਸੀਡੀ ‘ਤੇ ਇੱਕ ਗਾਣਾ ਲਗਾ ਕੇ ਪ੍ਰਫਾਰਮੈਂਸ ਦੇਣ ਲਈ ਆਖਿਆ ਜਿਸ ‘ਚ ਨਵੀਂ ਪਾਸ ਹੋ ਗਿਆ ਸੀ ।

https://www.instagram.com/p/B1VUImJHGRO/

ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਗੀਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸ਼ੂਟ ਕੀਤਾ ਗਿਆ ਸੀ ।ਇਸ ਗੀਤ ‘ਚ ਉਨ੍ਹਾਂ ਨੇ ਬਿਲਕੁਲ ਮੁਫ਼ਤ ਮਾਡਲਿੰਗ ਕੀਤੀ ਸੀ ।ਸੰਘਰਸ਼ ਦੇ ਦਿਨਾਂ ਦੌਰਾਨ ਇੱਕ ਵਾਰ ਉਨ੍ਹਾਂ ਦੇ ਪਿਤਾ ਉਨ੍ਹਾਂ ਦੀ ਨਾਕਾਮੀ ਤੋਂ ਏਨੇ ਪ੍ਰੇਸ਼ਾਨ ਹੋਏ ਕਿ ਉਨ੍ਹਾਂ ਨੇ ਨਵੀ ਨੂੰ ਕਿਹਾ ਕਿ ਤੇਰਾ ਕੁਝ ਨਹੀਂ ਹੋ ਸਕਦਾ ਤੂੰ ਖੋਟਾ ਸਿੱਕਾ ਹੈਂ।

https://www.instagram.com/p/Bw1sGMbJkUj/

ਉਨ੍ਹਾਂ ਨੇ ਨਵੀ ਨੂੰ ਚਾਹ ਵਾਲੀ ਦੁਕਾਨ ‘ਤੇ ਕੰਮ ਕਰਨ ਦੀ ਸਲਾਹ ਤੱਕ ਦੇ ਦਿੱਤੀ ਸੀ ।ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਲਈ ਉਨ੍ਹਾਂ ਨੂੰ ਆਫਰ ਮਿਲਣ ਲੱਗ ਪਏ ਸਨ। ਪਰ ਅਸਲ ਪਛਾਣ ਉਦੋਂ ਮਿਲੀ ਜਦੋਂ 2011 ‘ਚ ਮਾਸ਼ਾ ਅਲੀ ਦੇ ਗੀਤ ਖੰਜਰ ‘ਚ ਉਨ੍ਹਾਂ ਨੇ ਨੈਗਟਿਵ ਕਿਰਦਾਰ ਨਿਭਾਇਆ ।

https://www.instagram.com/p/BzdfKU8H06r/

ਮਿਸ ਪੂਜਾ ਅਤੇ ਪ੍ਰੀਤ ਬਰਾੜ ਦੇ ਗੀਤ ‘ਮੇਰੇ ਪਿੱਛੇ ਐਂਵੇ ਪੈਟਰੋਲ ਫੂਕ ਕੇ ਤੈਂਨੂੰ ਕੀ ਮਿਲਦਾ’ ਕਾਫੀ ਹਿੱਟ ਰਿਹਾ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ 300 ਦੇ ਕਰੀਬ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ।ਪਰ ਅਚਾਨਕ ਉਹ ਇੰਡਸਟਰੀ ਚੋਂ ਗਾਇਬ ਜਿਹੇ ਹੋ ਗਏ ਸਨ।

https://www.instagram.com/p/BxXPEtMBpXl/

ਕਿਉਂਕਿ ਉਨ੍ਹਾਂ ਨੇ ਮੁੰਬਈ ਦਾ ਰੁਖ ਕਰ ਲਿਆ ਸੀ ਅਤੇ ਉਹ ਟੀਵੀ ਦੇ ਕਈ ਸੀਰੀਅਲਸ ‘ਚ ਕੰਮ ਕਰਨ ਲੱਗ ਪਏ ਸਨ ।‘ਰਾਮ ਸੀਆ ਕੇ ਲਵ ਕੁਸ਼’, ‘ਯੇ ਦਿਲ ਸੁਣ ਰਹਾ ਹੈ’, ‘ਸੂਰਿਆਪੁੱਤਰ ਕਰਣ’, ਸਣੇ ਕਈ ਸੀਰੀਅਲਸ ‘ਚ ਕੰਮ ਕਰ ਰਹੇ ਹਨ ।

ਇਸ ਤੋਂ ਇਲਾਵਾ ਉਹ ਇੱਕ ਵੈੱਬ ਸੀਰੀਜ਼ ‘ਇਸ਼ਕ ਸੂਫ਼ੀਆਨਾ’ ‘ਚ ਵੀ ਨਜ਼ਰ ਆਉਣ ਵਾਲੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੁੰ ਬੱਬੂ ਮਾਨ ਦੀ ਫ਼ਿਲਮ ‘ਹਸ਼ਰ’ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ ।

Related Post