ਜਾਣੋ ਸੋਇਆਬੀਨ ਖਾਣ ਦੇ ਇਹ ਬੇਮਿਸਾਲ ਫਾਇਦਿਆਂ ਬਾਰੇ

By  Lajwinder kaur November 9th 2020 09:56 AM

ਪ੍ਰੋਟੀਨ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਹ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੇ ਕੰਮਾਂ ਦੇ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ। ਸੋਇਆਬੀਨ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਮੌਜੂਦ ਹੁੰਦਾ ਹੈ। ਪ੍ਰੋਟੀਨ ਦੇ ਨਾਲ-ਨਾਲ ਇਸ 'ਚ ਵਿਟਾਮਿਨ, ਖਣਿਜ, ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਈ ਕਾਫੀ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਸੋਇਆਬੀਨ ਖਾਣ ਨਾਲ ਸਿਹਤ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-

soybean good for health  ਹੋਰ ਪੜ੍ਹੋ : ਲਾਲ-ਲਾਲ ਟਮਾਟਰਾਂ ਦੇ ਜਾਣੋ ਗੁਣਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਬਿਮਾਰੀਆਂ ਨੂੰ ਕਰਦਾ ਹੈ ਦੂਰ

ਭਾਰ ਵਧਾਏ- ਬਹੁਤ ਸਾਰੇ ਲੋਕ ਆਪਣੀ ਪਤਲੇ ਸਰੀਰ ਕਰਕੇ ਪ੍ਰੇਸ਼ਨ ਰਹਿੰਦੇ ਨੇ । ਜੇ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਓ। ਇਸ ਦੀ ਹਰ ਰੋਜ਼ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁਝ ਹੀ ਮਹੀਨਿਆਂ 'ਚ ਤੁਹਾਡਾ ਭਾਰ ਵਧ ਜਾਵੇਗਾ।

blood pressure

ਹਾਈ ਬਲੱਡ ਪ੍ਰੈਸ਼ਰ ਕੰਟਰੋਲ- ਅੱਜ ਕੱਲ੍ਹ ਦੇ ਫੂਡ ਲਾਈਫ ਸਟਾਈਲ ਹੋਣ ਕਰਕੇ ਬਹੁਤ ਸਾਰੇ ਲੋਕ ਹਾਈ ਬਲੱਡ ਪ੍ਰੈਸ਼ਰ ਵਰਗੀ ਬਿਮਾਰੀ ਤੋਂ ਪੀੜਤ ਨੇ । ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਸੋਇਆਬੀਨ ਦਾ ਸੇਵਨ ਭੋਜਨ ਚ ਕਰਨਾ ਚਾਹੀਦਾ ਹੈ । ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦੀ ਹੈ।

soybeans benefits

ਦਿਮਾਗ ਤੇਜ਼ ਹੁੰਦਾ ਹੈ- ਜੇ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਰੋਗ ਹੈ ਤਾਂ ਸੋਇਅਬੀਨ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਿਲ ਜ਼ਰੂਰ ਕਰੋ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ। ਇਸ ਲਈ ਬੱਚਿਆਂ ਦੇ ਦਿਮਾਗੀ ਸ਼ਕਤੀ ਨੂੰ ਵਧਾਉਂਣ ਦੇ ਲਈ ਸੋਇਆਬੀਨ ਦੀ ਵਰਤੋਂ ਭੋਜਨ ਦੇ ਵਿੱਚ ਸ਼ਾਮਿਲ ਜ਼ਰੂਰ ਕਰੋ ।

soybean pic

Related Post