ਵਿਦੇਸ਼ ‘ਚ ਸਪੋਰਟਸ ਐਂਕਰ ਨੇ ਰਣਵੀਰ ਸਿੰਘ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਕਰਵਾਈ ਜਾਣ ਪਛਾਣ

By  Shaminder November 22nd 2022 04:15 PM -- Updated: November 22nd 2022 04:21 PM

ਰਣਵੀਰ ਸਿੰਘ (Ranveer Singh)  ਆਪਣੇ ਸਟਾਈਲਿਸ਼ ਕੱਪੜਿਆਂ ਦੇ ਲਈ ਜਾਣੇ ਜਾਂਦੇ ਹਨ । ਉਹ ਆਪਣੇ ਕੱਪੜਿਆਂ ਦੇ ਕਾਰਨ ਕਈ ਵਾਰ ਟ੍ਰੋਲ ਵੀ ਹੋ ਜਾਂਦੇ ਹਨ ।ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰ ਦਾ  ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਸਪੋਰਟਸ ਐਂਕਰ ਨੂੰ ਆਪਣੀ ਜਾਣ ਪਛਾਣ ਕਰਵਾਉਂਦੇ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਤਾਰਿਕ ਟੈਡੀ ਦਾ ਦਿਹਾਂਤ, ਗਾਇਕ ਪ੍ਰਭ ਗਿੱਲ ਨੇ ਜਤਾਇਆ ਦੁੱਖ

ਦਰਅਸਲ ਇਹ ਵੀਡੀਓ ਕਿਸੇ ਖੇਡ ਦੇ ਮੈਦਾਨ ਦਾ ਹੈ, ਜਿੱਥੇ ਰਣਵੀਰ ਸਿੰਘ ਵੀ ਪਹੁੰਚੇ ਹੋਏ ਸਨ, ਪਰ ਇਸ ਦੌਰਾਨ ਰਣਵੀਰ ਸਿੰਘ ਨੂੰ ਸਪੋਰਟਸ ਐਂਕਰ ਅਦਾਕਾਰ ਨੂੰ ਪਛਾਣ ਨਹੀਂ ਸਕੇ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੀ ਜਾਣ ਪਛਾਣ ਇਸ ਐਂਕਰ ਨੂੰ ਕਰਵਾਈ ।

Deepika Padukone And Ranveer singh Image Source : Instagram

ਹੋਰ ਪੜ੍ਹੋ : ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਖੇਡਦੇ ਨਜ਼ਰ ਆਏ ਗਿੱਪੀ ਗਰੇਵਾਲ, ਵੇਖੋ ਪਿਉ ਪੁੱਤਰ ਦਾ ਇਹ ਕਿਊਟ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਰਣਵੀਰ ਸਿੰਘ ਦੇ ਨਿਮਰਤਾ ਭਰੇ ਇਸ ਰਵੱਈਏ ਦੀ ਸ਼ਲਾਘਾ ਕਰ ਰਿਹਾ ਹੈ । ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Image Source: Instagram

ਹਾਲ ਹੀ ‘ਚ ਰਣਵੀਰ ਸਿੰਘ ਅਤੇ ਦੀਪਿਕਾ ਨੇ ਇੱਕ ਨਵਾਂ ਘਰ ਖਰੀਦਿਆ ਹੈ । ਜਿਸ ਦੀ ਪੂਜਾ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਸਾਂਝੀਆਂ ਕੀਤੀਆਂ ਸਨ । ਇਸ ਜੋੜੀ ਨੇ ਕੁਝ ਸਾਲ ਪਹਿਲਾਂ ਹੀ ਇਟਲੀ ‘ਚ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ।

 

View this post on Instagram

 

A post shared by CineRiser (@cineriserofficial)

Related Post