ਆਸ਼ਕਾਂ ਦੀ ਨਬਜ਼ ਫੜਣ ਵਾਲੇ ਸ਼ੈਲ ਓਸਵਾਲ ਨੇ ਕਿਵੇਂ ਰੱਖਿਆ ਸੀ ‘ਸੋਹਣੀਏ ਹੀਰੀਏ’ ਗੀਤ ਦਾ ਨਾਮ, ਵੇਖੋ ਵੀਡੀਓ

By  Lajwinder kaur April 3rd 2019 05:50 PM -- Updated: April 3rd 2019 05:59 PM

ਸ਼ੈਲ ਓਸਵਾਲ ਉਹ ਪੰਜਾਬੀ ਸਿੰਗਰ ਨੇ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਸ਼ੈਲ ਓਸਵਾਲ ਸਿੰਗਿਗ ਸਿਰਫ਼ ਪ੍ਰੋਫੈਸ਼ਨ ਹੀ ਨਹੀਂ ਸਗੋਂ ਪੈਸ਼ਨ ਲਈ ਕਰਦੇ ਹਨ। ਸ਼ੈਲ ਓਸਵਾਲ ਆਪਣੀ ਗਾਇਕੀ ਦੇ ਨਾਲ ਸਭ ਦੇ ਦਿਲ ‘ਚ ਆਪਣੀ ਵੱਖਰੀ ਜਗਾ ਬਣਾ ਚੁੱਕੇ ਹਨ।

ਹੋਰ ਵੇਖੋ:ਰੌਸ਼ਨ ਪ੍ਰਿੰਸ ਦੀ ਨਵੀਂ ਪੇਸ਼ਕਸ਼ ‘ਚ ਵੱਜੇਗਾ ਦੇਸੀ ਕਰਿਊ ਵਾਲਿਆਂ ਦਾ ਢੋਲ

ਸ਼ੈਲ ਓਸਵਾਲ ਦਾ ਗੀਤ ਸੋਹਣੀਏ ਹੀਰੀਏ ਅਜਿਹਾ ਗੀਤ ਹੈ ਜਿਸ ਨਾਲ ਉਹ ਰਾਤੋ ਰਾਤ ਸਟਾਰ ਬਣ ਗਏ। ਇਹ ਗੀਤ ਅੱਜ ਵੀ ਫੈਨਜ਼ ਦੇ ਜ਼ਹਿਨ ‘ਚ ਬੈਠਿਆ ਹੋਇਆ ਹੈ। ਆਉ ਤੁਹਾਨੂੰ ਦੱਸਦੇ ਹਾਂ ਇਸ ਗੀਤ ਦਾ ਨਾਮ ਹੀਰੀਏ ਕਿਵੇਂ ਪਿਆ ਸੀ। ਇਸ ਗੀਤ ਦਾ ਨਾਮ ਪਹਿਲਾਂ ‘ਯਾਦ’ ਰੱਖਿਆ ਗਿਆ ਸੀ, ਪਰ ਸ਼ੈਲ ਓਸਵਾਲ ਨੂੰ ਲੱਗਿਆ ਕਿ ਹੀਰੀਏ ਟਾਈਟਲ ਰੱਖੀਏ ਕਿਉਂਕਿ ਗੀਤ ਪੰਜਾਬੀ ਸੀ ਅਤੇ ਲੋਕਾਂ ਨਾਲ ਜੁੜ ਪਾਵੇ। ਹੀਰੀਏ ਅਜਿਹੇ ਨਾਮ ਹੈ ਜਿਹੜਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ।

ਸ਼ੈਲ ਓਸਵਾਲ ਜਿਹੜੇ ਬਿਜ਼ਨਸਮੈਨ ਵੀ ਨੇ ਜਿਸ ਕਰਕੇ ਉਹਨਾਂ ਦੇ ਗੀਤ ਕਾਫੀ ਲੰਮੇ ਅਰਸੇ ਬਾਅਦ ਹੀ ਆਉਂਦੇ ਨੇ। ਸ਼ੈਲ ਓਸਵਾਲ ਨੂੰ ਗੀਤ ਗਾ ਕੇ ਆਤਮਾ ਨੂੰ ਸਕੂਨ ਮਿਲਦਾ ਹੈ। ਸ਼ੈਲ ਆਪਣੇ ਗੀਤਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਹਨ। ਸ਼ੈਲ ਓਸਵਾਲ ਦੇ ਜ਼ਿਆਦਤਰ ਗੀਤ ਰੋਮਾਂਟਿਕ ਅਤੇ ਸੈਡ ਜੌਨਰ ਵਾਲੇ ਹੁੰਦੇ ਹਨ। ਸ਼ੈਲ ਓਸਵਾਲ ਦੇ ਗੀਤਾਂ ਨੂੰ ਪਿਆਰ ‘ਚ ਹੋਈ ਦੂਰੀ ਨੂੰ ਪੇਸ਼ ਕੀਤਾ ਜਾਂਦਾ ਹੈ। ਸ਼ੈਲ ਓਸਵਾਲ ਗੀਤਾਂ ਦੇ ਨਾਲ ਵੀਡੀਓਜ਼ ਵੀ ਬਹੁਤ ਸ਼ਾਨਦਾਰ ਹੁੰਦੀਆਂ ਹਨ।

View this post on Instagram

 

SOULFULLY U’RS❤️?❤️HIRIYE?

A post shared by Shael Oswal (@singershael) on Apr 1, 2019 at 6:26pm PDT

ਸ਼ੈਲ ਓਸਵਾਲ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਸੋਹਣੀਏ ਹੀਰੀਏ, ਅਰਜ਼ੀ, ਦੱਸ ਵੇ ਸੱਜਣਾ, ਕੋਕਾ, ਜ਼ਿੰਦਗੀ, ਦਿਲ ਦੀ ਦੁਆ ਆਦਿ ਦੇ ਚੁੱਕੇ ਹਨ। ਸ਼ੈਲ ਓਸਵਾਲ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post