ਜਾਣੋ ਲੌਂਗ ਵਾਲੀ ਚਾਹ ਪੀਣ ਦੇ ਫਾਇਦਿਆਂ ਬਾਰੇ

By  Lajwinder kaur November 6th 2020 10:28 AM -- Updated: November 6th 2020 10:33 AM

ਭਾਰਤ ਅਜਿਹਾ ਦੇਸ਼ ਹੈ ਜਿੱਥੇ ਲੋਕਾਂ ਦਾ ਦਿਨ ਚਾਹ ਦੀਆਂ ਚੁਸਕੀਆਂ ਤੋਂ ਸ਼ੁਰੂ ਹੁੰਦਾ ਹੈ । ਵੱਡੀ ਆਬਾਦੀ ਨੂੰ ਚਾਹ ਪਸੰਦ ਹੈ। ਉਨ੍ਹਾਂ ਨੂੰ ਸਵੇਰੇ ਉਠਣ ਤੋਂ ਲੈ ਕੇ ਰਾਤ ਤੱਕ ਚਾਹ ਪੀਣ ਦੀ ਆਦਤ ਹੁੰਦੀ ਹੈ ।

drinking tea   ਹੋਰ ਪੜ੍ਹੋ : ਪਨੀਰ ਦੇ ਸੇਵਨ ਨਾਲ ਹੁੰਦੀਆਂ ਨੇ ਕਈ ਬਿਮਾਰੀਆਂ ਦੂਰ, ਜਾਣੋ ਫਾਇਦਿਆਂ ਬਾਰੇ

ਸਾਡੇ 'ਚੋਂ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ । ਕਈ ਅਦਰਕ ਵਾਲੀ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ ਅਤੇ ਕਈ ਗ੍ਰੀਨ-ਟੀ ਪੀ ਕੇ। ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ । ਇਸ ਲਈ ਅਦਰਕ ਦੇ ਨਾਲ ਜੇ ਲੌਂਗ ਵਾਲੀ ਚਾਹ ਪੀਤੀ ਜਾਵੇ ਤਾਂ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਨੇ ।

long tea benefits

ਆਓ ਜਾਣਦੇ ਹਾਂ ਲੌਂਗ ਵਾਲੀ ਚਾਹ ਦੇ ਫਾਇਦਿਆਂ ਬਾਰੇ...

* ਲੌਂਗ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜਿਸ ਨਾਲ ਬੈਕਟੀਰੀਅਲ ਇਨਫੈਕਸ਼ਨ 'ਚ ਫਾਇਦਾ ਹੁੰਦਾ ਹੈ।

indian tea

*ਜੇ ਤੁਹਾਨੂੰ ਗੈਸ ਤੇ ਪੇਟ ਦਰਦ ਵਰਗੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਲੌਂਗ ਵਾਲੀ ਚਾਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ । ਤਾਂ ਅੱਜ ਤੋਂ ਹੀ ਲੌਂਗ ਵਾਲੀ ਚਾਹ ਪੀਣੀ ਸ਼ੁਰੂ ਕਰ ਦਿਓ ।

stomach pain pic

*ਜੇਕਰ ਤੁਹਾਨੂੰ ਓਰਲ ਪਰੇਸ਼ਾਨੀ ਹੈ ਤਾਂ ਲੌਂਗ ਵਾਲੀ ਚਾਹ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ । ਲੌਂਗ ਵਾਲੀ ਚਾਹ ਨਿਯਮਿਤ ਰੂਪ ਨਾਲ ਪੀਣ ਨਾਲ ਮਸੂੜੇ ਅਤੇ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੂੰਹ 'ਚ ਮੌਜੂਦ ਬੈਕਟੀਰੀਆ ਵੀ ਸਾਫ ਹੋ ਜਾਂਦੇ ਹਨ।

tea pic

*ਚਮੜੀ ਲਈ ਵੀ ਲੌਂਗ ਬਹੁਤ ਫਾਇਦੇਮੰਦ ਹੈ। ਨਿਯਮਿਤ ਰੂਪ ਨਾਲ ਲੌਂਗ ਵਾਲੀ ਚਾਹ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।

Related Post