ਪਰਸ ਨਾਲ ਜੁੜੀਆਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ, ਆਰਥਿਕ ਸਮੱਸਿਆਵਾਂ ਹੋਣਗੀਆਂ ਦੂਰ

By  Lajwinder kaur September 9th 2020 09:28 AM -- Updated: September 9th 2020 09:47 AM

ਕੋਈ ਵੀ ਵਿਅਕਤੀ ਆਪਣੇ ਜੀਵਨ ਵਿੱਚ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਹੈ । ਪੈਸੇ ਦੇ ਨਾਲ ਸਬੰਧਿਤ ਸਮੱਸਿਆਵਾਂ ਹੋਣ ਕਰਕੇ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾ ਜਿਵੇਂ ਮਾਨਸਿਕ ਤਣਾਅ, ਸਿਹਤ ਸਬੰਧਿਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

  ਪੈਸੇ ਦਾ ਸਬੰਧ ਤੁਹਾਡੇ ਪਰਸ ਨਾਲ ਜੁੜਿਆ ਹੁੰਦਾ ਹੈ । ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਕਦੇ ਆਪਣੇ ਪਰਸ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਪੈਸੇ ਸਬੰਧੀ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ।

 

ਵਾਸਤੂ ਸ਼ਾਸਤਰ ਦੇ ਪਹਿਲੇ ਨਿਯਮ ਦੇ ਅਨੁਸਾਰ ਤੁਹਾਨੂੰ ਕਦੇ ਆਪਣੇ ਪਰਸ ਵਿੱਚ ਸਿੱਕੇ ਅਤੇ ਨੋਟ ਇਕੱਠੇ ਨਹੀਂ ਰੱਖਣੇ ਚਾਹੀਦੇ ਹਨ । ਇਨ੍ਹਾਂ ਨੂੰ ਵੱਖ-ਵੱਖ ਰੱਖਣਾ ਹੀ ਸਭ ਤੋਂ ਠੀਕ ਹੁੰਦਾ ਹੈ । ਪਰਸ ਨੂੰ ਹਮੇਸ਼ਾ ਆਪਣੀ ਖੱਬੀ ਜੇਬ ਵਿੱਚ ਰੱਖੋ ਅਤੇ ਉਸ ਵਿੱਚ ਨੋਟ ਮੋੜ ਕੇ ਨਹੀਂ ਰੱਖਣੇ ਚਾਹੀਦੇ ।

ਧਿਆਨ ਰੱਖੋ ਪਰਸ ‘ਚ ਪੈਸੇ ਕੁੱਝ ਇਸ ਤਰ੍ਹਾਂ ਰੱਖੇ ਹੋਣੇ ਚਾਹੀਦੇ ਨੇ,  ਉਸਨੂੰ ਖੋਲ੍ਹਦੇ ਸਮੇਂ ਕੋਈ ਨੋਟ ਜਾਂ ਸਿੱਕਾ ਬਾਹਰ ਨਾ ਗਿਰੇ, ਕਿਉਂਕਿ ਇਹ ਪੈਸੇ ਦੀ ਫਜ਼ੂਲ ਖ਼ਰਚੀ ਨੂੰ ਵਧਾਉਂਦਾ ਹੈ । ਜੇਕਰ ਤੁਹਾਡਾ ਪਰਸ ਕਿਤੋਂ ਫੱਟ ਗਿਆ ਹੈ ਤਾਂ ਉਸਨੂੰ ਤੁਰੰਤ ਬਦਲ ਲਵੋਂ, ਨਹੀਂ ਤਾਂ ਇਹ ਪੈਸੇ ਦੀ ਬੇਕਦਰੀ ਦਾ ਕਾਰਨ ਬਣਦਾ ਹੈ ।

ਸੋਂਦੇ ਸਮੇਂ ਕਦੇ ਵੀ ਆਪਣਾ ਪਰਸ ਆਪਣੇ ਸਿਰਹਾਨੇ ਨਾ ਰੱਖੋ ।  ਉਸਨੂੰ ਹਮੇਸ਼ਾ ਅਲਮਾਰੀ ਵਿੱਚ ਰੱਖਕੇ ਹੀ ਸੋਣਾ ਚਾਹੀਦਾ ਹੈ ।

ਜੇਕਰ ਕਰਜ਼ ਦਾ ਵਿਆਜ ਦੇਣਾ ਹੋ ਤਾਂ ਕਦੇ ਵੀ ਉਸ ਪੈਸੇ ਨੂੰ ਆਪਣੇ ਪਰਸ ਵਿੱਚ ਨਾ ਰੱਖੋ । ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕਦੇ ਵੀ ਕਰਜ਼ਾ ਉਤਾਰ ਨਹੀਂ ਪਾਵੋਗੇ । ਇਸ ਤੋਂ ਇਲਾਵਾ ਸ਼ਾਪਿੰਗ ਜਾਂ ਕ੍ਰੇਡਿਟ ਵਾਲੇ ਬਿੱਲਜ਼ ਵੀ ਪਰਸ ‘ਚ ਨਹੀਂ ਰੱਖਣੇ ਚਾਹੀਦੇ ।

 

Related Post