ਪਿਆਜ਼ ਦੇ ਰਸ ਤੋਂ ਮਿਲਦੇ ਨੇ ਕਈ ਫਾਇਦੇ, ਜਾਣ ਕੇ ਹੋਵੋਗੇ ਹੈਰਾਨ

By  Lajwinder kaur March 21st 2022 10:30 AM

ਪਿਆਜ਼ ਖਾਣੇ ਦਾ ਸਵਾਦ ਤਾਂ ਵਧਾਅ ਦਿੰਦਾ ਹੈ ਪਰ ਪਿਆਜ਼ ਹਰ ਇੱਕ ਨੂੰ ਰੁਵਾ ਦਿੰਦਾ ਹੈ। ਪਿਆਜ਼ ਹਰ ਇੱਕ ਦੀ ਅੱਖਾਂ ਵਿੱਚ ਪਾਣੀ ਲਿਆ ਦਿੰਦਾ ਹੈ ਪਰ ਇਹ ਗੁਣਾਂ ਨਾਲ ਭਰਿਆ ਹੋਇਆ ਹੈ।  ਪਿਆਜ਼ ਦੇ ਰਸ 'ਚ ਵਿਟਾਮਿਨ-A, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਹੋਰ ਵੀ ਵਧੇਰੇ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਪਿਆਜ਼ ਦੀ ਵਰਤੋਂ ਦੇ ਨਾਲ ਵਾਲਾਂ ਨੂੰ ਕਿਹੜੇ ਫਾਇਦੇ ਮਿਲਦੇ ਨੇ (onion juice benefits)।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਕੀਤਾ ਖੁਲਾਸਾ, ਜਾਣੋ ਇੰਡੀਆ ਦੇ ਕਿਹੜੇ-ਕਿਹੜੇ ਸ਼ਹਿਰਾਂ ‘ਚ ਹੋਵੇਗਾ ਦਿਲਜੀਤ ਦਾ ਟੂਰ

ਪਿਆਜ਼ ਦਾ ਰਸ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਨੂੰ ਸੰਘਣੇ ਕਰਨ ਵਿੱਚ ਸਹਾਇਤਾ ਕਰਦਾ ਹੈ। ਹਫਤੇ ਵਿਚ ਘੱਟੋ ਘੱਟ ਦੋ ਵਾਰ ਪਿਆਜ਼ ਦਾ ਰਸ ਸਿਰ 'ਤੇ ਲਗਾਓ। ਤੁਸੀਂ ਕੱਪੜੇ ਦੀ ਮਦਦ ਨਾਲ ਇਸ ਨੂੰ ਸਿੱਧੇ ਖੋਪੜੀ 'ਤੇ ਲਗਾ ਸਕਦੇ ਹੋ। ਪਿਆਜ਼ ਦੇ ਰਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ।  ਜੇ ਤੁਸੀਂ ਵੀ ਸੁੰਦਰ ਅਤੇ ਸਿਹਤਮੰਦ ਵਾਲ ਚਾਹੁੰਦੇ ਹੋ, ਤਾਂ ਆਪਣੇ ਵਾਲਾਂ ਵਿਚ ਪਿਆਜ਼ ਦਾ ਰਸ ਲਗਾਉਣਾ ਸ਼ੁਰੂ ਕਰੋ। ਇਸ ਤੋਂ ਮਿਲਣ ਵਾਲੇ ਫਾਇਦੇ ਦੇਖ ਕੇ ਤੁਸੀਂ ਵੀ ਹੈਰਾਨ ਹੋਵੇਗੇ।

onion-water image source google

ਪਿਆਜ਼ ਦੇ ਜੂਸ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜਦੋਂ ਅਸੀਂ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਜਾਂ ਖੋਪੜੀ ਵਿਚ ਲਗਾਉਂਦੇ ਹਾਂ, ਤਾਂ ਇਹ ਸਿਰ ਦੀ ਚਮੜੀ ਵਿਚ ਕਿਸੇ ਵੀ ਫੰਗਲ ਇਨਫੈਕਸ਼ਨ ਨੂੰ ਵੱਧਣ ਨਹੀਂ ਦਿੰਦਾ । ਇਸ ਦੇ ਕਾਰਨ, ਸਾਡੀ ਖੋਪੜੀ ਦੀ ਚਮੜੀ ਤੰਦਰੁਸਤ ਹੋ ਜਾਂਦੀ ਹੈ ਅਤੇ ਵਾਲਾਂ ਦੀ ਚੰਗੀ ਵਿਕਾਸ ਅਤੇ ਤਾਕਤ ਹੁੰਦੀ ਹੈ। ਜੇ ਤੁਸੀਂ ਲੰਬੇ ਵਾਲ ਚਾਹੁੰਦੇ ਹੋ, ਤਾਂ ਹਫਤੇ ਵਿਚ ਘੱਟੋ ਘੱਟ ਦੋ ਵਾਰ ਪਿਆਜ਼ ਦਾ ਰਸ ਸਿਰ 'ਤੇ ਲਗਾਓ । ਇਸ ਦੀ ਵਰਤੋਂ ਦੇ ਨਾਲ ਵਾਲਾਂ ਦੀ ਲੰਬਾਈ ਵੀ ਵੱਧਦੀ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਨੇ ਪੰਜਾਬੀ ਗੀਤ ‘Jealousy’ ‘ਤੇ ਸਾਥੀ ਖਿਡਾਰੀਆਂ ਨਾਲ ਬਣਾਈ ਮਜ਼ੇਦਾਰ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

inside image of hair fall image source google

ਜੇ ਤੁਸੀਂ ਆਪਣੇ ਵਾਲਾਂ ਵਿੱਚ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਪਿਆਜ਼ ਦਾ ਰਸ ਇਸ ਲਈ ਵੀ ਬਹੁਤ ਫਾਇਦੇਮੰਦ ਹੈ। ਇਸਦੇ ਲਈ, ਆਪਣੇ ਵਾਲਾਂ ਦੀ ਲੰਬਾਈ ਦੇ ਅਨੁਸਾਰ ਬਰਾਬਰ ਮਾਤਰਾ ਵਿੱਚ ਪਿਆਜ਼ ਦਾ ਰਸ ਅਤੇ ਨਾਰਿਅਲ ਦਾ ਤੇਲ ਲਓ ਅਤੇ ਇਸ ਵਿੱਚ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਹਫਤੇ ਵਿਚ ਦੋ ਵਾਰ 30 ਮਿੰਟ ਲਈ ਜੜ੍ਹਾਂ ਸਮੇਤ ਸਾਰੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਲੰਬੇ ਅਤੇ ਸੰਘਣੇ ਵਾਲਾਂ ‘ਚ ਚਮਕ ਆ ਜਾਵੇਗੀ।

 

Related Post