ਕਰਨ ਔਜਲਾ ਦੀ ਦੋਵੇਂ ਬਾਹਾਂ ‘ਤੇ ਬਣੇ ਟੈਟੂਆਂ ਪਿੱਛੇ ਕਿ ਹੈ Story, ਕਿਉਂ ਬਣਾਇਆ ਮਾਂ-ਬਾਪ, Wolf ਤੇ ਸ਼ਹੀਦਾਂ ਦੇ Tattoo
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਰਸ਼ਕਾਂ ਦਾ ਝੋਲੀ ਪਾ ਰਹੇ ਨੇ । ਕਰਨ ਔਜਲਾ ਚੰਗੇ ਗਾਇਕ ਹੋਣ ਦੇ ਨਾਲ ਵਧੀਆ ਗੀਤਕਾਰ ਵੀ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ ।
View this post on Instagram
ਕਰਨ ਔਜਲਾ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਲੈ ਕੇ ਕਾਫੀ ਇਮੋਸ਼ਨਲ ਨੇ । ਉਹ ਅਕਸਰ ਹੀ ਆਪਣੇ ਗੀਤਾਂ ‘ਚ ਆਪਣੇ ਮਰਹੂਮ ਮਾਤਾ-ਪਿਤਾ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਚੁੱਕੇ ਨੇ । ਭਾਵੇਂ ਉਹ ਕੇਨੈਡਾ ‘ਚ ਰਹਿੰਦੇ ਨੇ ਪਰ ਉਨ੍ਹਾਂ ਨੂੰ ਆਪਣੇ ਪਿੰਡ ਘਰਾਲੇ ਨਾਲ ਵੀ ਖ਼ਾਸ ਲਗ੍ਹਾ ਹੈ ਜਿਸ ਕਰਕੇ ਗੀਤਾਂ ‘ਚ ਪਿੰਡ ਦਾ ਨਾਂ ਵੀ ਸੁਣਨ ਨੂੰ ਮਿਲਦਾ ਹੈ ।
View this post on Instagram
ਗੱਲ ਕਰਦੇ ਹਾਂ ਉਨ੍ਹਾਂ ਦੀ ਦੋਵਾਂ ਬਾਹਾਂ ‘ਤੇ ਬਣੇ ਟੈਟੂਆਂ ਬਾਰੇ । ਜਿਵੇਂ ਕਿ ਸਭ ਜਾਣਦੇ ਹੀ ਨੇ ਕਰਨ ਔਜਲਾ ਬਹੁਤ ਛੋਟਾ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ । ਆਪਣੇ ਮਾਪਿਆਂ ਨੂੰ ਹਰ ਵਕਤ ਆਪਣੀ ਅੱਖਾਂ ਅੱਗੇ ਰੱਖਣ ਅਤੇ ਆਪਣਾ ਪਿਆਰ ਜ਼ਾਹਿਰ ਕਰਨ ਦੇ ਲਈ ਕਰਨ ਔਜਲਾ ਨੇ ਆਪਣੇ ਮਾਪਿਆਂ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ । ਇਸ ਦੇ ਨਾਲ ਹੀ ਟਾਈਮ ਸ਼ੋਅ ਕਰ ਰਿਹਾ ਟੈਟੂ ਵੀ ਹੈ ਜੋ ਉਸ ਸਮੇਂ ਨੂੰ ਦੱਸਦਾ ਹੈ ਜਿਸ ਟਾਈਮ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ।
View this post on Instagram
ਕਰਨ ਔਜਲਾ ਨੇ Wolf ਯਾਨੀਕਿ ਭੇੜੀਆਂ ਦੇ ਟੈਟੂ ਬਣਵਾਏ ਨੇ । ਇਸ ਟੈਟੂ ਦਾ ਮਤਲਬ ਇਹ ਹੈ ਕਿ ਜੋ ਵੱਡਾ ਵੋਲਫ ਹੈ ਉਹ ਖ਼ੁਦ ਕਰਨ ਔਜਲਾ ਨੇ ਤੇ ਦੋ ਬਾਕੀ ਦੇ ਉਨ੍ਹਾਂ ਦੀਆਂ ਭੈਣਾਂ ਨੂੰ ਦਰਸਾਉਂਦੇ ਨੇ । ਕਿਉਂਕਿ ਜਿਹੜੇ ਵੋਲਫ ਹੁੰਦੇ ਨੇ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਰਹਿੰਦੇ ਨੇ ਭਾਵੇ ਕਿੰਨੀ ਵੀ ਔਖੀ ਘੜ੍ਹੀ ਕਿਉਂ ਨਾ ਹੋਵੇ, ਉਹ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਦੇ । ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ ‘ਤੇ ਆਪਣੇ ਦੇਸ਼ ਦੇ ਮਹਾਨ ਯੋਧਿਆਂ ਦੇ ਟੈਟੂ ਗੁੰਦਵਾਏ ਨੇ । ਜਿਸ ‘ਚ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਟੈਟੂ ਨੇ । ਇਸ ਤਰ੍ਹਾਂ ਉਨ੍ਹਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਸਤਿਕਾਰ ਜਤਾਉਣ ਦੀ ਕੋਸ਼ਿਸ ਕੀਤੀ ਹੈ ।