ਮਰਹੂਮ ਅਦਾਕਾਰ ਮੇਹਰ ਮਿੱਤਲ ਨੇ ਆਪਣੀ ਕਮੇਡੀ ਨਾਲ ਕਈ ਦਹਾਕੇ ਇੰਡਸਟਰੀ ‘ਤੇ ਕੀਤਾ ਰਾਜ, ਇਸ ਕਰਕੇ ਪਰਿਵਾਰ ਨਾਲੋਂ ਹੋ ਗਏ ਸਨ ਵੱਖ

By  Shaminder March 16th 2020 06:10 PM

ਮੇਹਰ ਮਿੱਤਲ ਜਿਨ੍ਹਾਂ ਨੇ ਆਪਣੀ ਕਮੇਡੀ ਨਾਲ ਇੱਕ ਲੰਮਾ ਸਮਾਂ ਇੰਡਸਟਰੀ ‘ਤੇ ਰਾਜ ਕੀਤਾ । ਅੱਜ ਉਹ ਭਾਵੇਂ ਇਸ ਦੁਨੀਆ ‘ਤੇ ਨਹੀਂ ਹਨ । ਪਰ ਉਨ੍ਹਾਂ ਦੀ ਕਮੇਡੀ ਨਾਲ ਭਰਪੂਰ ਫ਼ਿਲਮਾਂ ਅੱਜ ਵੀ ਸਭ ਦੇ ਜ਼ਹਿਨ ‘ਚ ਤਾਜ਼ਾ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਸਾਲ 1998 ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਫ਼ਿਲਮ ‘ਚ ਕੰਮ ਨਹੀਂ ਕੀਤਾ ।ਕਿਉਂਕਿ ਉਹ ਬ੍ਰਹਮ ਕੁਮਾਰੀ ਆਸ਼ਰਮ ਨਾਲ ਜੁੜ ਗਏ ਸਨ । ਉਨ੍ਹਾਂ ਨੇ ਆਪਣਾ ਅੰਤਿਮ ਸਮਾਂ ਵੀ ਮਾਊਂਟ ਆਬੂ ਸਥਿਤ ਬ੍ਰਹਮ ਕੁਮਾਰੀ ਆਸ਼ਰਮ ‘ਚ ਹੀ ਬਿਤਾਇਆ ਸੀ ।ਉਨਾਂ ਦਾ ਜਨਮ 24 ਅਕਤੂਬਰ 1935 'ਚ ਬਠਿੰਡਾ 'ਚ ਹੋਇਆ । ਉਨਾਂ ਨੇ ਚੰਡੀਗੜ 'ਚ ਲਾਅ ਦੀ ਪੜਾਈ ਕੀਤੀ 'ਤੇ  ਅੱਠ ਸਾਲ ਤੱਕ ਵਕੀਲ ਦੇ ਤੋਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ।

ਹੋਰ ਵੇਖੋ:ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲਾਂ ਤੇ ਕਰਦੇ ਸਨ ਰਾਜ, ਤੁਹਾਡੀ ਨਜ਼ਰ ‘ਚ ਕਿਸਦੀ ਸੀ ਸਭ ਤੋਂ ਵਧੀਆ ਕਮੇਡੀ

ਉਨਾਂ ਦੇ ਹਸੂ ਹਸੂ ਕਰਦੇ ਚਿਹਰੇ ਨੂੰ ਉਦੋਂ ਵੱਖਰੀ ਪਹਿਚਾਣ ਮਿਲੀ ਜਦੋਂ ਉਨਾਂ ਨੇ ਫਿਲਮੀ ਦੁਨੀਆਂ 'ਚ ਕਦਮ ਰੱਖਿਆ। 1975 'ਚ ਆਈ ਫਿਲਮ 'ਤੇਰੀ ਮੇਰੀ ਇੱਕ ਜਿੰਦੜੀ' 'ਚ ਉਨਾਂ ਵੱਲੋਂ ਬਿਖੇਰੇ ਗਏ ਹਾਸਿਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਉਨ੍ਹਾਂ ਦਾ ਜਨਮ ਬਠਿੰਡਾ ਦੇ ਪਿੰਡ ਝੱਗਾ ਖੁਰਦ ‘ਚ ਹੋਇਆ ਸੀ ਜੋ ਕਿ ਇੱਕ ਬਹੁਤ ਹੀ ਪੱਛੜਿਆ ਹੋਇਆ ਪਿੰਡ ਸੀ ਅਤੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਸੀ ।

ਜਿਸ ਕਰਕੇ ਉਨ੍ਹਾਂ ਦਾ ਅੱਧਾ ਪਰਿਵਾਰ ਮੁਕਤਸਰ ਆ ਕੇ ਵੱਸ ਗਿਆ ਸੀ । ਮੇਹਰ ਮਿੱਤਲ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਅੱਠ ਭਰਾ ਅਤੇ ਭੈਣਾਂ ਸਨ ।ਉਨ੍ਹਾਂ ਦੀਆਂ ਚਾਰ ਧੀਆਂ ਹਨ ਉਨ੍ਹਾਂ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਂਕ ਸੀ ਅਤੇ ਉਹ ਆਪਣੀਆਂ ਸਕਿੱਟਾਂ ਨਾਲ ਅਕਸਰ ਲੋਕਾਂ ਨੂੰ ਹਸਾਉਂਦੇ ਰਹਿੰਦੇ ਸਨ ।ਚੰਡੀਗੜ੍ਹ ਆ ਕੇ ਹੀ ਉਨ੍ਹਾਂ ਨੇ ਆਪਣੀ ਲਾਅ ਦੀ ਪੜ੍ਹਾਈ ਪੂਰੀ ਕੀਤੀ ਸੀ ।

ਮੇਹਰ ਮਿੱਤਲ ਨੇ ਤਿੰਨ ਦਹਾਕਿਆਂ ਤੱਕ ਆਪਣੇ ਫਿਲਮੀ ਸਫਰ 'ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਅੱਲਗ ਪਹਿਚਾਣ ਬਣਾਈ । 'ਪੁੱਤ ਜੱਟਾਂ ਦੇ ' ਦਾ ਬਾਲਮ ਪ੍ਰਦੇਸੀ , 'ਇਸ਼ਕ ਨਿਮਾਣਾ ਦਾ' ਨੱਥੂਰਾਮ ,'ਚੰਨ ਪ੍ਰਦੇਸੀ' ਦਾ  ਪੱਪੂ ,ਅਤੇ ਫਿਲਮ 'ਲੌਂਗ ਦਾ ਲਿਸ਼ਕਾਰਾ' ਦਾ ਰੁੜਿਆ ਕੁੱਬਾ ਹੋਵੇ ਜਾਂ ਕੋਈ ਹੋਰ ਕਿਰਦਾਰ ਮੇਹਰ ਮਿੱਤਲ ਨੇ ਨਿਭਾਏ, ਇਨਾਂ ਕਿਰਦਾਰਾਂ 'ਚ ਏਨਾਂ ਡੁੱਬ ਜਾਂਦੇ ਕਿ ਇਨਾਂ ਕਿਰਦਾਰਾਂ ਨੂੰ  ਉਹ ਖੁਦ ਜਿਉਂਦੇ ।

ਫਿਲਮ ਕਹਿਰ 'ਚ ਉਨਾਂ ਨੇ ਡਾਕਟਰ ਦੀ ਭੂਮਿਕਾ ਅਦਾ ਕੀਤੀ ,ਜਿਸ ਨੂੰ ਬਹੁਤ ਸਰਾਹਿਆ ਗਿਆ।ਅਦਾਕਾਰ ਹੋਣ ਦੇ ਨਾਲ ਨਾਲ ਉਨਾਂ ਨੇ ਦੋ ਫਿਲਮਾਂ ਵੀ ਬਣਾਈਆਂ ਜਿਸ 'ਚ 1980 'ਚ ਆਈ 'ਅੰਬੇ ਮਾਂ ਜਗਦੰਬੇ ਮਾਂ' ਅਤੇ 1981  'ਚ ਆਈ 'ਵਿਲਾਇਤੀ ਬਾਬੂ' 'ਚ  ਉਨਾਂ ਨੇ ਬਿਹਤਰੀਨ ਅਦਾਕਾਰ ਦੇ ਨਾਲ ਨਾਲ ਕਾਮਯਾਬ ਪ੍ਰੋਡਿਊਸਰ ਦੀ ਵੀ ਭੂਮਿਕਾ ਨਿਭਾਈ ।ਤਿੰਨ ਦਹਾਕਿਆਂ 'ਚ ਉਨਾਂ  ਨੇ 100 ਤੋਂ ਵੀ ਜਿਆਦਾ ਫਿਲਮਾਂ 'ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ  ਕੰਮ ਕੀਤਾ । ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ੧੩੬ਵੀਂ ਜਯੰਤੀ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ।

 

Related Post