ਬਿੰਨੂ ਢਿੱਲੋਂ ਨੇ ਕਿਸ ਤਰ੍ਹਾਂ ਘੱਟ ਆਮਦਨੀ 'ਚ ਵਿਆਹ ਤੋਂ ਬਾਅਦ ਕੀਤਾ ਗੁਜ਼ਾਰਾ,ਕਿਉਂ ਕੋਟ ਪੈਂਟ ਨਾ ਹੋਣ ਕਾਰਨ ਇੰਡਸਟਰੀ 'ਚ ਨਹੀਂ ਮਿਲਿਆ ਕੰਮ,ਖੋਲੇ ਕਈ ਰਾਜ਼

By  Shaminder January 25th 2020 12:52 PM

ਬਿੰਨੂ ਢਿੱਲੋਂ ਜੋ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ । ਬਿੰਨੂ ਢਿੱਲੋਂ ਨੇ ਪੰਜਾਬੀ ਇੰੰਡਸਟਰੀ 'ਚ ਜੋ ਮੁਕਾਮ ਬਣਾਇਆ ਹੈ ਉਹ ਇੰਝ ਹੀ ਨਹੀਂ ਬਣਾਇਆ ਇਸ ਮੰਜ਼ਿਲ ਨੂੰ ਹਾਸਿਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ ।

ਹੋਰ ਵੇਖੋ:ਬਿੰਨੂ ਢਿੱਲੋਂ ਨੇ ਹਸਪਤਾਲ ‘ਚ ਜੜੀਆਂ ਇਸ ਮਰੀਜ਼ ਨੂੰ ਚਪੇੜਾਂ,ਵੇਖੋ ਵੀਡੀਓ

ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ ਏ ਥਿਏਟਰ ਐਂਡ ਟੈਲੀਵਿਜ਼ਨ ਕੀਤੀ ਸੀ ।ਥਿਏਟਰ ਕਰਨ ਦੌਰਾਨ ਹੀ 1998 'ਚ ਇੱਕ ਕਲਾਕਾਰ ਦੇ ਤੌਰ 'ਤੇ ਉਨ੍ਹਾਂ ਨੂੰ 2200 ਰੁਪਏ ਮਿਲਦੇ ਸਨ ।ਜੋ ਬਾਅਦ 'ਚ 3200 ਹੋ ਗਏ ਸਨ,ਇਸੇ ਦੌਰਾਨ ਇੱਕ ਚੈਨਲ 'ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ । ਉਸ 'ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ 730 ਵਿੱਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ ।

ਟੀਵੀ ਦੇ ਉੱਤੇ ਫਿਰ ਕਈ ਪ੍ਰੋਗਰਾਮ ਕੀਤੇ,ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਜਿਸ ਸਮੇਂ ਉਨ੍ਹਾਂ ਨੂੰ 730 ਰੁਪਏ ਮਿਲਦੇ ਸਨ ਉਹ 5-6ਮੁੰਡੇ ਇੱਕਠੇ ਰਹਿੰਦੇ ਸਨ।ਆਪਣੀ ਇਸ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਹੱਥ ਮੰਨਦੇ ਨੇ ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਲਗਾਤਾਰ ਮਿਹਨਤ ਕੀਤੀ ਅਤੇ ਗੁਰਪ੍ਰੀਤ ਘੁੱਗੀ ਨਾਲ ਵੀ ਥਿਏਟਰ ਕਰਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ 'ਚ ਕੰਮ ਵੀ ਕੀਤਾ ।



ਪੀਟੀਸੀ ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਬਿੰਨੂ ਢਿੱਲੋਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ।ਪਰਛਾਵੇਂ,ਗਾaੁਂਦੀ ਧਰਤੀ,ਮਨੀਪਲਾਂਟ ਸਣੇ ਕਈ ਸੀਰੀਅਲਾਂ 'ਚ ਉਨ੍ਹਾਂ ਨੇ ਕੰਮ ਕੀਤਾ ।ਉਨ੍ਹਾਂ ਨੇ ਪੰਜਾਬੀਆਂ ਦੇ ਸੁਭਾਅ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀਆਂ ਦੀ ਇਹ ਆਦਤ ਹੈ ਕਿ ਉਹ ਜਿਸ ਵੀ ਕੰਮ ਦੇ ਪਿੱਛੇ ਪੈ ਜਾਣ ਉਸ ਨੂੰ ਹਟਾ ਕੇ ਹੀ ਦਮ ਲੈਂਦੇ ਹਨ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਫਾਇਨਾਂਸ ਦਾ ਕੰਮ ਸੀ ਤਾਂ ਹਰ ਕਿਸੇ ਨੇ ਫਾਇਨਾਂਸ ਦਾ ਕੰਮ ਖੋਲ ਲਿਆ,ਡੇਅਰੀ ਦਾ ਕੰਮ ਚੱਲਿਆ ਤਾਂ ਇਸੇ ਕੰਮ ਵੱਲ ਹੋ ਤੁਰੇ ।

ਇੱਕ ਵੇਲਾ ਅਜਿਹਾ ਵੀ ਜਦੋਂ ਉਨ੍ਹਾਂ ਦੇ ਪ੍ਰੋਡਿਊਸਰ ਨੂੰ 1 ਲੱਖ ਕੁਝ ਹਜ਼ਾਰ ਰੁਪਏ ਮਿਲਦੇ ਸਨ,ਜਿਸ ਚੋਂ ਉਨ੍ਹਾਂ ਨੂੰ1400-1500 ਹੀ ਮਿਲਦੇ ਸਨ ।ਪਰ ਇੱਕ ਦੌਰ ਅਜਿਹਾ ਵੀ ਆਇਆ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਗਿਆ ਸੀ ।

https://www.instagram.com/p/B7pds9ugQs6/

ਜਿਸ ਦੌਰਾਨ ਕਲਾਕਾਰਾਂ ਨੂੰ ਆਰਥਿਕ ਨੁਕਸਾਨ ਵੀ ਉਠਾਉੇਣਾ ਪਿਆ ਸੀ,ਉਸ ਨੂੰ ਬਿੰਨੂ ਢਿੱਲੋਂ ਸਭ ਤੋਂ ਬੁਰਾ ਦੌਰ ਮੰਨਦੇ ਹਨ ।  1300 ਰੁਪਏ ਕਿਰਾਏ 'ਤੇ ਰਹਿਣ ਵਾਲੇ ਬਿੰਨੂ ਢਿੱਲੋਂ ਦਾ ਇਸੇ ਦੌਰਾਨ ਵਿਆਹ ਹੋ ਗਿਆ ਸੀ ਅਤੇ ਪਤਨੀ ਨਾਲ ਉਹ ਪਟਿਆਲਾ 'ਚ ਹੀ ਰਹਿੰਦੇ ਸਨ,ਜਦੋਂਕਿ ਉਹ ਮੂਲ ਰੂਪ 'ਚ ਧੂਰੀ ਦੇ ਰਹਿਣ ਵਾਲੇ ਸਨ ।

https://www.instagram.com/p/B69lRh8gJGQ/

3200 ਰੁਪਏ 'ਚ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਸੀ ਜਿਸ ਕਾਰਨ ਉਨ੍ਹਾਂ ਨੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਸਿਲਸਿਲਾ ਘਟਾ ਦਿੱਤਾ ਸੀ ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਦਾ ਉਨ੍ਹਾਂ ਕੋਲ ਫੋਨ ਵੀ ਆਇਆ ਸੀ ਕੰਮ ਦੇਣ ਲਈ ਅਤੇ ਉਸ ਨੇ ਫੋਨ ਕਰਕੇ ਪੁੱਛਿਆ ਕਿ ਕੋਟ ਪੈਂਟ ਹੈ ਜਦੋਂ ਬਿੰੰਨੂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਟ ਪੈਂਟ ਨਹੀਂ ਹੈ ਤਾਂ ਦੁਬਾਰਾ ਉਨ੍ਹਾਂ ਕੋਲ ਉਸ ਪ੍ਰੋਡਿਊਸਰ ਦਾ ਫੋਨ ਨਹੀਂ ਆਇਆ ।

 

Related Post