ਪੰਜਾਬ ਦੇ ਹੋਰਨਾਂ ਮੁੰਡਿਆਂ ਵਾਂਗ ਨਛੱਤਰ ਗਿੱਲ ਵੀ ਗਏ ਸਨ ਵਿਦੇਸ਼,ਪਰ ਇੱਕ ਨਿੱਕੀ ਜਿਹੀ ਗਲਤੀ ਨੇ ਗਾਇਕੀ ਦੇ ਖੇਤਰ 'ਚ ਬਣਾ ਦਿੱਤਾ ਸਟਾਰ  

By  Shaminder January 27th 2020 04:42 PM

ਨਛੱਤਰ ਗਿੱਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।'ਦਿੱਲ ਦਿੱਤਾ ਨੀਂ ਸੀ', 'ਸੂਹੇ ਸੂਹੇ ਚੀਰੇ ਵਾਲਿਆ', 'ਸਾਡੀ ਜਾਨ 'ਤੇ ਬਣੀ', 'ਨਖਰੇ ਨੇ', 'ਗੁੱਸਾ ਨਾ ਕਰੀਂ' ਇਹ ਅਜਿਹੇ ਗੀਤ ਨੇ ਜੋ ਅੱਜ ਵੀ ਸਰੋਤਿਆਂ ਦੇ ਜ਼ਿਹਨ 'ਚ ਤਾਜ਼ਾ ਹਨ ।ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਸਨ ਉਨ੍ਹਾਂ ਦੇ ਦਾਦਾ ਜੀ ਤਹਿਸੀਲਦਾਰ ਸਨ ਜਦੋਂਕਿ ਪਿਤਾ ਪਿੰਡ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ 'ਚ ਜਾਂਦੇ ਹੁੰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਕਵੀਸ਼ਰੀ ਦਾ ਸ਼ੌਂਕ ਜਾਗਿਆ ।ਜਿਸ ਤੋਂ ਬਾਅਦ ਨਛੱਤਰ ਗਿੱਲ ਦੇ ਪਿਤਾ ਜੀ ਗਿਆਨੀ ਹਰਦੀਪ ਸਿੰਘ ਗਿੱਲ ਸਾਰੰਗੀ ਵਜਾਉਂਦੇ ਹੁੰਦੇ ਸਨ।

ਹੋਰ ਵੇਖੋ:ਨਛੱਤਰ ਗਿੱਲ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਇੱਕ ਗੱਲ ਪੁੱਛਣੀ ਏ’

ਜਿਸ ਕਾਰਨ ਘਰ 'ਚ ਇਸ ਤਰ੍ਹਾਂ ਦੇ ਮਾਹੌਲ ਦਾ ਅਸਰ ਨਛੱਤਰ ਗਿੱਲ 'ਤੇ ਵੀ ਪਿਆ ਅਤੇ ਪਿਤਾ ਜੀ ਨੇ ਵੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ 'ਚ ਆਉਣ ਲਈ ਪੂਰਾ ਸਹਿਯੋਗ ਦਿੱਤਾ । 1992 ਤੋਂ ਲੈ ਕੇ ਸੰਨ 2000 ਤੱਕ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨ ਪਿਆ ਸੀ ।ਹਰ ਕੰਪਨੀ ਕੋਲ ਜਾਂਦੇ ਸਨ,ਸਾਰੇ ਉਨ੍ਹਾਂ ਦੀ ਗਾਇਕੀ ਨੂੰ ਪਸੰਦ ਤਾਂ ਕਰਦੇ ਸਨ,ਪਰ ਕੋਈ ਵੀ ਗਾਣਾ ਰਿਕਾਰਡ  ਨਹੀਂ ਸਨ ਕਰਦੇ ।

1995 'ਚ ਨਛੱਤਰ ਗਿੱਲ ਵਿਆਹ ਦੇ ਬੰਧਨ 'ਚ ਬੱਝ ਗਏ,ਇਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਫ਼ਿਕਰ ਸੀ ਕਿ ਉਹ ਹੁਣ ਪੈਸੇ ਕਿਵੇਂ ਹਰ ਰੋਜ਼ ਆਪਣੇ ਪਿਤਾ ਤੋਂ ਮੰਗਣ ।ਜਿਸ ਤੋਂ ਬਾਅਦ ਇਟਲੀ ਜਾਣ ਲਈ ਉਨ੍ਹਾਂ ਨੇ ਤਿਆਰੀ ਕੀਤੀ ਅਤੇ ਟ੍ਰੈਵਲ ਏਜੰਟ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਾਸਕੋ ਪਹੁੰਚਾ ਦਿੱਤਾ ।

ਨਛੱਤਰ ਗਿੱਲ ਦਾ ਕਹਿਣਾ ਹੈ ਕਿ ਉਹ ਤਾਂ ਕੁਝ ਮਹੀਨਿਆਂ ਬਾਅਦ ਵਾਪਸ ਪੰਜਾਬ ਪਰਤ ਆਏ ।ਕਿਉਂਕਿ ਟ੍ਰੈਵਲ ਏਜੰਟ ਉਨ੍ਹਾਂ ਨੂੰ ਚੋਰੀ ਛਿਪੇ ਇੰਗਲੈਂਡ ਲਿਜਾਣਾ ਚਾਹੁੰਦਾ ਸੀ ।ਪੀਟੀਸੀ ਪੰਜਾਬੀ ਦੇ ਸ਼ੋਅ ਸਟਾਰ ਲਾਈਵ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ।

ਨਛੱਤਰ ਗਿੱਲ ਦਾ ਕਹਿਣਾ ਹੈ ਕਿ ਜੇ ਉਹ ਉਸ ਸਮੇਂ ਵਾਪਸ ਨਾ ਆਉਂਦੇ ਤਾਂ ਅੱਜ ਵਿਦੇਸ਼ਾਂ 'ਚ ਉਨ੍ਹਾਂ ਦੇ ਲਾਈਵ ਗੀਤ ਸੁਣਨ ਲਈ ਲੋਕ ਟਿਕਟਾਂ ਖਰੀਦ ਕੇ ਸ਼ੋਅ ਨਾਂ ਵੇਖਦੇ ਹੁੰਦੇ ।

 

Related Post