ਅੱਜ ਹੈ ਕੁਲਬੀਰ ਝਿੰਜਰ ਦਾ ਜਨਮ ਦਿਨ,ਜਨਮ ਦਿਨ 'ਤੇ ਜਾਣੋ ਕਿਸ ਦੀ ਵਜ੍ਹਾ ਕਰਕੇ ਬਣੇ ਗਾਇਕ

By  Shaminder February 15th 2020 11:23 AM

ਅੱਜ ਕੁਲਬੀਰ ਝਿੰਜਰ ਦਾ ਜਨਮ ਦਿਨ ਹੈ ।ਕੁਲਬੀਰ ਝਿੰਜਰ ਇੱਕ ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ ।ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।ਉਨ੍ਹਾਂ ਦੀ ਪਹਿਲੀ ਕੈਸੇਟ 'ਵਿਹਲੀ ਜਨਤਾ' ਸੀ ਜਿਸ ਨੂੰ ਕਿ ਬਹੁਤ ਹੀ ਪਿਆਰ ਮਿਲਿਆ ਸੀ । ਖੇਤੀਬਾੜੀ ਦਾ ਕੰਮ ਉਨ੍ਹਾਂ ਦਾ ਪਰਿਵਾਰ ਕਰਦਾ ਸੀ,ਸਕੂਲ ਸਮੇਂ ਵੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੁੰਦੇ ਸਨ ।

ਹੋਰ ਵੇਖੋ:ਸ਼ਹੀਦੀ ਜੋੜ ਮੇਲ ’ਤੇ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਧਾਰਮਿਕ ਗੀਤ ਰਿਲੀਜ਼

ਪਰ ਕਾਲਜ 'ਚ ਜ਼ਿਆਦਾ ਸਮਾਂ ਉਹ ਦੋਸਤਾਂ ਨਾਲ ਬਿਤਾਉਂਦੇ ਸਨ,ਇਸ ਲਈ ਉਨ੍ਹਾਂ ਨੇ ਕਾਲਜ 'ਚ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਦੇ ਵੀ ਨਹੀਂ ਸੀ ਕੀਤਾ ।ਉਨ੍ਹਾਂ ਨੇ ਇੱਕ ਵਾਰ ਯੂਟਿਊਬ 'ਤੇ ਆਪਣਾ ਇੱਕ ਗਾਣਾ ਪਾਇਆ ਸੀ 'ਕਾਲਜ ਦੀ ਫਿਰ ਯਾਦ ਆਈ' ਇਸ ਗੀਤ ਨੂੰ ਤਰਸੇਮ ਜੱਸੜ ਨੇ ਲਿਖਿਆ ਸੀ।ਇਸ ਗਾਣੇ ਨੁੰ ਬਹੁਤ ਹੀ ਭਰਵਾਂ ਹੁੰਗਾਰਾ ਸਰੋਤਿਆਂ ਵੱਲੋਂ ਮਿਲਿਆ ਸੀ ।

https://www.instagram.com/p/B7_FpGhlmz1/

ਕੁਲਬੀਰ ਝਿੰਜਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਨਹੀਂ ਮਿਲਿਆ ਅਤੇ ਇਸ ਦਾ ਉਨ੍ਹਾਂ ਨੂੰ ਮਲਾਲ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੀਲਡ 'ਚ ਆਉਣ ਲਈ ਇਨਸਾਨ ਲਈ ਸਿੱਖਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਨੂੰ ਇਸ ਖੇਤਰ 'ਚ ਆਉਣ ਤੋਂ ਪਹਿਲਾਂ ਸਿੱਖਣਾ ਚਾਹੀਦਾ ਹੈ ।ਕੁਲਬੀਰ ਝਿੰਜਰ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਇਸ ਖੇਤਰ 'ਚ ਆਉਣ ।

https://www.instagram.com/p/B5IVgaNlQRJ/

ਕਿਉਂਕਿ ਕੁਲਬੀਰ ਝਿੰਜਰ ਨੇ ਐੱਮਬੀਏ ਕੀਤੀ ਸੀ ਅਤੇ ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਆਪਣੇ ਪ੍ਰੋਫੈਸ਼ਨ ਵੱਲ ਧਿਆਨ ਦੇਣ,ਪਰ ਕੁਲਬੀਰ ਝਿੰਜਰ ਨੇ ਮਨ 'ਚ ਧਾਰ ਲਿਆ ਸੀ ਕਿ ਉਹ ਆਪਣੀ ਐਲਬਮ ਕੱਢਣਗੇ ।ਜਦੋਂ ਕੈਸੇਟ ਕੱਢਣੀ ਸੀ ਤਾਂ ਉਨ੍ਹਾਂ ਕੋਲ ਗੀਤ ਕੱਢਣ ਲਈ ਪੈਸੇ ਨਹੀਂ ਸਨ ।

https://www.instagram.com/p/B47NrhHlInW/

ਪਰ ਦੋਸਤਾਂ ਦੀ ਮਦਦ ਨਾਲ ਇਹ ਕੈਸੇਟ ਕੱਢੀ ਸੀ ।ਤਰਸੇਮ ਜੱਸੜ,ਗਿੱਪੀ ਗਰੇਵਾਲ,ਪੀਤੀ ਜਖਵਾਲੀ ਤੋਂ ।ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ।ਉਨ੍ਹਾਂ ਨੇ ਕਿਹਾ ਕਿ ਜੇ ਤਰਸੇਮ ਜੱਸੜ ਨਾਂ ਹੁੰਦੇ ਤਾਂ ਸ਼ਾਇਦ ਉਹ ਗਾਇਕ ਨਾਂ ਹੁੰਦੇ ।

 

Related Post