ਬਚਪਨ 'ਚ ਹੋਇਆ ਸੀ ਰਣਜੀਤ ਬਾਵਾ ਨਾਲ ਇਹ ਹਾਦਸਾ,ਜਿਸ ਤੋਂ ਬੁਰੀ ਤਰ੍ਹਾਂ ਸਹਿਮ ਗਿਆ ਸੀ ਗਾਇਕ

By  Shaminder January 30th 2020 01:40 PM

ਰਣਜੀਤ ਬਾਵਾ ਨੇ ਪੰਜਾਬੀ ਸੰਗੀਤ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ ।ਜੋ ਕਿ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦੌਰਾਨ ਸਾਂਝੀਆਂ ਕੀਤੀਆਂ ।

ਹੋਰ ਵੇਖੋ:ਰਣਜੀਤ ਬਾਵਾ ਦੀ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ’ਚ ਰਘਵੀਰ ਬੋਲੀ ਵੀ ਆਉਣਗੇ ਨਜ਼ਰ2020

ਦਰਅਸਲ ਪੀਟੀਸੀ ਪੰਜਾਬੀ ਵੱਲੋਂ ਮੈਲਬੋਰਨ 'ਚ ਉਨ੍ਹਾਂ ਦਾ ਇੱਕ ਇੰਟਰਵਿਊ ਕੀਤਾ ਗਿਆ ਸੀ ਇਸ ਦੌਰਾਨ ਉਨ੍ਹਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ।ਉਨ੍ਹਾਂ ਨੇ ਆਪਣੇ ਪਹਿਲੇ ਵਿਦੇਸ਼ੀ ਦੌਰੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਉਹ 2013 'ਚ ਦੁਬਈ ਦੌਰੇ 'ਤੇ ਗਏ ਸਨ ਅਤੇ ਦੂਜੀ ਵਾਰ ਆਸਟ੍ਰੇਲੀਆ ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਕੋਈ ਵੀ ਕੰਮ ਔਖਾ ਨਹੀਂ ਲੱਗਦਾ,ਪਰ ਜਿੱਥੇ ਅੰਗਰੇਜ਼ੀ ਬੋਲਣ ਦੀ ਗੱਲ ਆਉਂਦੀ ਹੈ ਤਾਂ ਇਸ ਥਾਂ 'ਤਟ ਉਹ ਮਾਰ ਖਾਂਦੇ ਹਨ ।

Ranjit Bawa Ranjit Bawa

ਉਨ੍ਹਾਂ ਦਾ ਕਹਿਣਾ ਹੈ ਕਿ ਗੱਲਾਂ ਕਰਨ ਦਾ ਮੌਕਾ ਉਨ੍ਹਾਂ ਨੂੰ ਉਦੋਂ ਹੀ ਮਿਲਦਾ ਹੈ ਜਦੋਂ ਉਹ 13-14 ਘੰਟੇ ਮੋਬਾਈਲ ਦਾ ਸਵਿੱਚ ਆਫ ਕਰਕੇ ਬੈਠਦੇ ਹਨ ਤਾਂ ਸਾਥੀ ਕਲਾਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ।ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਉਂ ਨਾ ਚਲੇ ਜਾਣ ਪਰ ਪੰਜਾਬ ਦਾ ਖਾਣਾ ਨਹੀਂ ਭੁੱਲਦਾ ਅਤੇ ਵਿਦੇਸ਼ 'ਚ ਵੀ ਉਹ ਪੰਜਾਬੀ ਖਾਣਾ ਲੱਭ ਹੀ ਲੈਂਦੇ ਹਨ ।

Ranjit Ranjit

ਆਪਣੇ ਬਚਪਨ ਦਾ ਇੱਕ ਕਿੱਸਾ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਦੱਸਿਆ ਕਿ ਇੱਕ ਵਾਰ ਉਹ ਨਵਾਂ-ਨਵਾਂ ਸਾਈਕਲ ਚਲਾਉਣਾ ਸਿੱਖ ਰਹੇ ਸਨ ਅਤੇ ਅਕਸਰ ਉਨ੍ਹਾਂ ਦੀ ਡਿਊਟੀ ਖੇਤਾਂ 'ਚ ਜਾ ਕੇ ਚਾਹ ਦੇਣ ਦੀ ਹੁੰਦੀ ਸੀ।ਇਸੇ ਤਰ੍ਹਾਂ ਇੱਕ ਦਿਨ ਉਹ ਕੈਂਚੀ ਸਾਈਕਲ ਚਲਾ ਕੇ ਖੇਤਾਂ 'ਚ ਚਾਹ ਦੇਣ ਲਈ ਜਾ ਰਹੇ ਸਨ,ਪਰ ਬਰਸਾਤ ਕਾਰਨ ਖੇਤਾਂ 'ਚ ਪਾਣੀ ਭਰਿਆ ਹੋਇਆ ਪਰ ਉਹ ਸਾਈਕਲ ਚਲਾ ਕੇ ਪਾਣੀ 'ਚ ਉੱਤਰ ਗਏ ਅਤੇ ਸਾਈਕਲ ਉਨ੍ਹਾਂ ਦੇ ਉੱਤੇ ਪਲਟ ਗਿਆ ਅਤੇ ਪਾਣੀ 'ਚ ਉਹ ਗੋਤੇ ਖਾਣ ਲੱਗ ਪਏ ਸਨ।

Ranjit Bawa Ranjit Bawa

ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵੇਖਿਆ ਅਤੇ ਪਾਣੀ ਚੋਂ ਬਾਹਰ ਕੱਢਿਆ । ਇਸ ਦਿਨ ਤੋਂ ਬਾਅਦ ਉਹ ਕਾਫੀ ਸਹਿਮ ਗਏ ਸਨ ।ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ । ਇਸੇ ਤਰ੍ਹਾਂ ਬਚਪਨ ਦਾ ਇੱਕ ਹੋਰ ਕਿੱਸਾ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੇ ਇੱਕ ਟੂਰਨਾਮੈਂਟ 'ਚ ਪਰਫਾਰਮ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਤੌਰ ਇਨਾਮ ਥੋੜੇ-ਥੋੜੇ ਪੈਸੇ ਸਭ ਵੱਲੋਂ ਮਿਲੇ ਸਨ।

https://www.instagram.com/p/B77twBmFzcT/

ਕੁੱਲ 80 ਰੁਪਏ ਹੋਏ ਸਨ ਜਿਸ 'ਚ ਥੋੜੇ ਜਿਹੇ ਪੈਸੇ ਹੋਰ ਪਾ ਕੇ ਉਨ੍ਹਾਂ ਨੇ ਖੁਦ ਦੇ ਲਈ ਨਵੇਂ ਬੂਟ ਖਰੀਦੇ ਸਨ ।ਆਪਣੇ ਤੋਂ ਸੀਨੀਅਰ ਕਲਾਕਾਰਾਂ ਦੀ ਉਹ ਬਹੁਤ ਇੱਜ਼ਤ ਕਰਦੇ ਹਨ,ਇੱਕ ਵਾਰ ਕਲੇਰ ਕੰਠ ਜਿਨ੍ਹਾਂ ਦੇ ਉਸ ਸਮੇਂ ਕਾਫੀ ਹਿੱਟ ਸੈਡ ਸੌਂਗ ਆਏ ਸਨ,ਉਨ੍ਹਾਂ ਦਾ ਅਖਾੜਾ ਲੱਗਿਆ ਸੀ ਤਾਂ ਉਸ ਨੂੰ ਵੇਖਣ ਲਈ ਉਹ ਪਿੱਪਲ 'ਤੇ ਚੜ੍ਹ ਕੇ ਵੇਖਦੇ ਸਨ ਅਤੇ ਜਦੋਂ ਅੱਜ ਉਨ੍ਹਾਂ ਕਲਾਕਾਰਾਂ ਨਾਲ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ।

 

Related Post