ਜਾਣੋ ਕਿਸ ਦੀ ਇੱਕ ਸਲਾਹ ਨੇ ਬਦਲੀ ਗੁਰਮੀਤ ਚੌਧਰੀ ਦੀ ਜ਼ਿੰਦਗੀ, ਅਦਾਕਾਰ ਨੇ ਖ਼ੁਦ ਕੀਤਾ ਖੁਲਾਸਾ

By  Pushp Raj August 24th 2022 11:06 AM -- Updated: August 24th 2022 11:08 AM

Gurmeet Choudhary talk about Yash chopra: ਟੀਵੀ ਦੇ ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ਅੱਜ ਟੀਵੀ ਇੰਡਸਟਰੀ ਦਾ ਵੱਡਾ ਨਾਂਅ ਹਨ। ਬਿਹਾਰ ਦੇ ਇੱਕ ਨਿੱਕੇ ਜਿਹੇ ਸ਼ਹਿਰ ਤੋਂ ਮੁੰਬਈ ਆ ਕੇ ਆਪਣੀ ਪਛਾਣ ਬਣਾਉਣ ਲਈ ਗੁਰਮੀਤ ਨੇ ਕੜੀ ਮਿਹਨਤ ਕੀਤੀ ਹੈ। ਇਸ ਸਭ ਦੇ ਬਾਵਜੂਦ ਗੁਰਮੀਤ ਚੌਧਰੀ ਆਪਣੀ ਜ਼ਿੰਦਗੀ ਵਿੱਚ ਇੱਕ ਸ਼ਖਸ ਨੂੰ ਬਹੁਤ ਖ਼ਾਸ ਮੰਨਦੇ ਹਨ, ਜਿਸ ਦੀ ਸਲਾਹ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਆਓ ਜਾਣਦੇ ਹਾਂ ਕੀ ਆਖ਼ਿਰ ਕਿਸ ਦੀ ਇੱਕ ਸਲਾਹ ਨੇ ਗੁਰਮੀਤ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਤੇ ਉਹ ਘਰ-ਘਰ ਵਿੱਚ ਮਸ਼ਹੂਰ ਹੋ ਗਏ।

Image Source: Instagram

ਦੱਸ ਦਈਏ ਕਿ ਅਦਾਕਾਰ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੋਨਰਜੀ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੇ ਘਰ 3 ਅਪ੍ਰੈਲ ਨੂੰ ਇੱਕ ਪਿਆਰੀ ਜਿਹੀ ਧੀ ਨੇ ਜਨਮ ਲਿਆ ਹੈ। ਹੁਣ ਉਹ ਜਲਦ ਹੀ ਦੂਜੀ ਵਾਰ ਮਾਤਾ-ਪਿਤਾ ਬਨਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਗੁਰਮੀਤ ਤੇ ਦੇਬੀਨਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੂਜੀ ਵਾਰ ਮਾਪੇ ਬਨਣ ਬਾਰੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਸੀ।

ਹੁਣ ਤੱਕ ਗੁਰਮੀਤ ਕਈ ਸੀਰੀਅਲ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਸਰਾਹਾਨਾ ਮਿਲੀ ਹੈ। ਗੁਰਮੀਤ ਆਪਣੀ ਇਸ ਕਾਮਯਾਬੀ ਦਾ ਸਿਹਰਾ ਬਾਲੀਵੁੱਡ ਦੇ ਮਹਾਨ ਨਿਰਦੇਸ਼ਕ ਯਸ਼ ਚੋਪੜਾ ਨੂੰ ਦਿੰਦੇ ਹਨ। ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਗੁਰਮੀਤ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਮੀਤ ਨੇ ਆਪਣੇ ਕਰੀਅਰ ਨਾਲ ਜੁੜੇ ਵੱਡੇ ਰਾਜ਼ ਦਾ ਖੁਲਾਸਾ ਕੀਤਾ ਹੈ।

ਗੁਰਮੀਤ ਨੇ ਯਸ਼ ਚੋਪੜਾ ਨੂੰ ਕੀਤਾ ਯਾਦ

ਗੁਰਮੀਤ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਯਸ਼ ਚੋਪੜਾ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਉਸ ਦੌਰਾਨ ਯਸ਼ ਚੋਪੜਾ ਨੇ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਬਾਰੇ ਉਦਾਹਰਨ ਦਿੰਦੇ ਹੋਏ ਕਿਹਾ ਸੀ ਕਿ ਬਾਲੀਵੁੱਡ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਟੀਵੀ ਉੱਤੇ ਐਕਟਿੰਗ ਕਰੋ। ਦੱਸ ਦਈਏ ਕਿ ਸ਼ਾਹਰੁਖ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਸ ਤੋਂ ਕੀਤੀ ਸੀ। ਕਈ ਟੀਵੀ ਸ਼ੋਅਸ ਕਰਨ ਮਗਰੋਂ ਸ਼ਾਹਰੁਖ ਨੂੰ ਬਾਲੀਵੁੱਡ ਫ਼ਿਲਮ ਦੀਵਾਨਾ (1992) ਵਿੱਚ ਮਿਲੀ ਸੀ, ਜਿਥੋਂ ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹੋਈ।

Image Source: Instagram

ਯਸ਼ ਚੋਪੜਾ ਦੀ ਸਲਾਹ ਨੇ ਬਦਲੀ ਗੁਰਮੀਤ ਦੀ ਜ਼ਿੰਦਗੀ

ਗੁਰਮੀਤ ਨੇ ਦੱਸਿਆ, 'ਇੱਕ ਦਿਨ ਮੈਨੂੰ ਕਿਸੇ ਤੋਂ ਯਸ਼ ਚੋਪੜਾ ਜੀ ਦਾ ਨੰਬਰ ਮਿਲਿਆ, ਉਸ ਸਮੇਂ ਮੈਂ ਇੰਡਸਟਰੀ 'ਚ ਬਹੁਤ ਨਵਾਂ ਸੀ। ਮੈਂ ਕੁਝ ਕੋਰਸ ਕੀਤੇ ਸਨ, ਅਤੇ ਇਹ ਮਹਿਜ਼ ਤਿੰਨ ਜਾਂ ਚਾਰ ਮਹੀਨਿਆਂ ਦੇ ਕੋਰਸ ਹੀ ਸਨ। ਮੈਂ ਯਸ਼ ਜੀ ਨੂੰ ਸਿੱਧੇ ਲੈਂਡਲਾਈਨ ਨੰਬਰ ਤੋਂ ਕਾਲ ਕੀਤੀ, ਕਿਉਂਕਿ ਉਸ ਸਮੇਂ ਮੋਬਾਈਲ ਫੋਨ ਮਹਿੰਗੇ ਹੁੰਦੇ ਸਨ, ਅਤੇ ਮੇਰੇ ਲਈ ਨਵੇਂ ਸ਼ਹਿਰ ਵਿੱਚ ਆ ਕੇ ਪੈਸੇ ਬਚਾਉਣਾ ਮਹੱਤਵਪੂਰਨ ਸੀ। ਅਦਾਕਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਵੀ ਮੇਰੀ ਕਾਲ ਦਾ ਜਵਾਬ ਦਿੱਤਾ। ਮੈਂ ਯਸ਼ ਜੀ ਨੂੰ ਕਿਹਾ ਕਿ ਮੈਂ ਇੱਕ ਐਕਟਰ ਹਾਂ, ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਦਾ ਫੈਨ ਵੀ ਹਾਂ। ਉਨ੍ਹਾਂ ਨੇ ਫੋਨ ਉੱਤੇ ਕਿਹਾ, 'ਬੱਚੇ ਆ ਜਾ ਮੈਂ ਯਸ਼ਰਾਜ ਸਟੂਡੀਓ ਵਿੱਚ ਹਾਂ ।'

ਗੁਰਮੀਤ ਨੇ ਅੱਗੇ ਦੱਸਿਆ ਕਿ ਉਹ ਯਸ਼ ਚੋਪੜਾ ਜੀ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਪਹੁੰਚ ਗਏ। ਅੱਜ ਕਈ ਸਾਲ ਬੀਤ ਜਾਣ ਮਗਰੋਂ ਵੀ ਮੈਨੂੰ ਉਨ੍ਹਾਂ ਦੀਆਂ ਦਿੱਤੀਆਂ ਸਲਾਹਾਂ ਯਾਦ ਹਨ। ਉਸ ਸਮੇਂ ਨੂੰ ਯਾਦ ਕਰਦਿਆਂ ਗੁਰਮੀਤ ਨੇ ਅੱਗੇ ਦੱਸਿਆ ਕਿ ਯਸ਼ ਚੋਪੜਾ ਨੇ ਉਨ੍ਹਾਂ ਨੂੰ ਕਿਹਾ ਸੀ, 'ਜੇਕਰ ਤੁਸੀਂ ਫਿਲਮਾਂ ਵਿੱਚ ਐਕਟਰ ਬਨਣਾ ਚਾਹੁੰਦੇ ਹੋ ਤਾਂ ਪਹਿਲਾਂ ਟੈਲੀਵਿਜ਼ਨ ਦੇ ਇੰਨੇ ਵੱਡੇ ਸਟਾਰ ਬਣੋ ਕਿ ਨਿਰਮਾਤਾ-ਨਿਰਦੇਸ਼ਕ ਤੁਹਾਨੂੰ ਉੱਥੋਂ ਫਿਲਮਾਂ ਵਿੱਚ ਕਾਸਟ ਕਰ ਸਕਦੇ ਹਨ, ਜਿਵੇਂ ਸ਼ਾਹਰੁਖ ਨਾਲ ਹੋਇਆ ਸੀ। ਉਨ੍ਹਾਂ ਨੇ ਮੈਨੂੰ ਸ਼ਾਹਰੁਖ ਖਾਨ ਦੀ ਉਦਾਹਰਨ ਦਿੱਤੀ। ਇਸ ਲਈ ਉਨ੍ਹਾਂ ਦੀ ਇਹ ਸਲਾਹ ਮੇਰੇ ਦਿਮਾਗ ਵਿੱਚ ਅਟਕ ਗਈ, ਕਿਉਂਕਿ ਯਸ਼ ਚੋਪੜਾ ਵਰਗਾ ਵਿਅਕਤੀ ਮੈਨੂੰ ਇਹ ਸਲਾਹ ਦੇ ਰਿਹਾ ਸੀ। ਉਦੋਂ ਤੋਂ, ਮੈਂ ਟੀਵੀ ਨੂੰ ਗੰਭੀਰਤਾ ਨਾਲ ਲਿਆ, ਅਤੇ ਤਿੰਨ ਤੋਂ ਚਾਰ ਸਾਲਾਂ ਤੱਕ ਛੋਟੇ ਪਰਦੇ 'ਤੇ ਪੂਰੇ ਜੋਸ਼ ਨਾਲ ਕੰਮ ਕੀਤਾ।

Image Source: Instagram

ਹੋਰ ਪੜ੍ਹੋ: ਅਮਿਤਾਭ ਬੱਚਨ ਨੂੰ ਮੁੜ ਹੋਇਆ ਕੋਰੋਨਾ, ਅਦਾਕਾਰ ਨੇ ਫੈਨਜ਼ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਗੁਰਮੀਤ ਨੇ ਕੁਮਕੁਮ - ਏਕ ਪਿਆਰਾ ਸਾ ਬੰਧਨ, ਗੀਤ - ਹੂਈ ਸਬਸੇ ਪਰਾਈ ਅਤੇ ਪੁਨਰ ਵਿਵਾਹ, ਰਾਮਾਇਣ ਸਣੇ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਉਹ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ, ਨੱਚ ਬਲੀਏ ਅਤੇ ਐਡਵੈਂਚਰ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਖਾਮੋਸ਼ੀਆਂ ਅਤੇ ਵਜ੍ਹਾ ਤੁਮ ਹੋ ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਗੁਰਮੀਤ ਕਹਿੰਦੇ ਹਨ ਕਿ ਜੇਕਰ ਮੈਂ ਅੱਜ ਕਾਮਯਾਬ ਹਾਂ ਤਾਂ ਇਸ ਪਿਛੇ ਯਸ਼ ਚੋਪੜਾ ਜੀ ਦਾ ਹੱਥ ਹੈ। ਕਿਉਂਕਿ ਉਨ੍ਹਾਂ ਦੀ ਸਲਾਹ ਨੇ ਮੈਨੂੰ ਕੰਮ ਕਰਨ ਦੀ ਪ੍ਰੇਰਣਾ ਦਿੱਤੀ।

Related Post