ਮਸ਼ਹੂਰ ਅਦਾਕਾਰਾ ਪਰਿਵਾਰ ਸਮੇਤ ਹੋਈ ਕੋਰੋਨਾ ਦੀ ਸ਼ਿਕਾਰ, 5 ਮਈ ਨੂੰ ਬਣੀ ਸੀ ਮਾਂ…!
Rupinder Kaler
July 11th 2020 03:52 PM
ਦੇਸ਼ ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਕੋਰੋਨਾ ਦੀ ਮਾਰ ਹਿੰਦੀ ਸਿਨੇਮਾ ਤੇ ਵੀ ਦਿਖਾਈ ਦੇ ਰਹੀ ਹੈ । ਇਸ ਸਭ ਦੇ ਚਲਦੇ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕੋਇਲ ਮਲਿਕ ਤੇ ਉਹਨਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਹੈ । ਕੋਇਲ ਮਲਿਕ ਆਪਣੇ ਪੂਰੇ ਪਰਿਵਾਰ ਸਮੇਤ ਕੋਰੋਨਾ ਪਾਜਟਿਵ ਪਾਈ ਗਈ ਹੈ ।