krishna janmashtami 2021: ਜਨਮ ਅਸ਼ਟਮੀ ਕਦੋਂ ਮਨਾਈ ਜਾਵੇਗੀ, 29 ਜਾਂ 30 ਅਗਸਤ ? ਜਾਣੋ ਇਸ ਤਿਉਹਾਰ ਦੀ ਮਹੱਤਤਾ

By  Lajwinder kaur August 25th 2021 04:27 PM

ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਅਵਤਾਰ ਸ਼੍ਰੀ ਕ੍ਰਿਸ਼ਨ (Shree Krishna)ਦੇ ਜਨਮ ਦਿਨ ਹਰ ਸਾਲ ਸ਼ਰਧਾਲੂ ਜਨਮ ਅਸ਼ਟਮੀ (Krishna Janmashtami ) ਵਜੋਂ ਮਨਾਉਂਦੇ ਹਨ। ਜਨਮ ਅਸ਼ਟਮੀ ਨੂੰ ਭਾਰਤ 'ਚ ਹੀ ਨਹੀਂ ਸਗੋ ਵਿਦੇਸ਼ਾਂ ‘ਚ ਵੱਸਦੇ ਭਾਰਤੀ ਬਹੁਤ ਹੀ ਗਰਮਜੋਸ਼ੀ ਤੇ ਪੂਰੀ ਆਸਥਾ ਨਾਲ ਮਨਾਉਂਦੇ ਹਨ। ਭਗਵਾਨ ਕ੍ਰਿਸ਼ਨ ਦਾ ਜਨਮ ਮਥੁਰਾ ਸ਼ਹਿਰ ਦੇ ਕੰਸ ਦੀ ਜੇਲ੍ਹ ਵਿੱਚ ਦੇਵਕੀ ਦੇ ਅੱਠਵੇਂ ਬੱਚੇ ਦੇ ਰੂਪ ਵਿੱਚ ਹੋਇਆ ਸੀ।

inside image of shri krishana-min Image Source: Google

ਸ਼੍ਰੀ ਕ੍ਰਿਸ਼ਨ ਨੇ ਆਪਣਾ ਅਵਤਾਰ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਠਮੀ ਨੂੰ ਅੱਧੀ ਰਾਤ ਨੂੰ ਅੱਤਿਆਚਾਰੀ ਕੰਸ ਦਾ ਵਿਨਾਸ਼ ਕਰਨ ਲਈ ਮਥੁਰਾ 'ਚ ਜਨਮ ਲਿਆ। ਇਸ ਵਾਰ ਇਹ ਤਿਉਹਾਰ 30 ਅਗਸਤ ਯਾਨੀਕਿ ਆਉਣ ਵਾਲੇ ਸੋਮਵਾਰ ਨੂੰ ਖੁਸ਼ੀ ਨਾਲ ਮਨਾਇਆ ਜਾਵੇਗਾ।

ਹੋਰ ਪੜ੍ਹੋ :Tokyo Paralympics 2020: ਪੈਰਾਲਿੰਪਿਕਸ ‘ਚ 54 ਭਾਰਤੀ ਅਥਲੀਟ ਤਿਆਰ ਨੇ ਆਪਣੇ ਸਰਬੋਤਮ ਪ੍ਰਦਰਸ਼ਨ ਲਈ

ਹਿੰਦੂ ਵਿਸ਼ਵਾਸ ਦੇ ਅਨੁਸਾਰ, ਭਗਵਾਨ ਕ੍ਰਿਸ਼ਨ ਦਾ ਜਨਮ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਦੇ ਭਗਤਾਂ ਲਈ ਇਹ ਤਿਉਹਾਰ ਬਹੁਤ ਖਾਸ ਹੈ । ਸ਼ਰਧਾਲੂ ਇਸ ਦਿਨ ਵਰਤ ਰੱਖਦੇ ਹਨ ਅਤੇ ਰਾਤ 12 ਵਜੇ ਕ੍ਰਿਸ਼ਨ ਦੀ ਪੂਜਾ ਕਰਨ ਤੋਂ ਬਾਅਦ ਵਰਤ ਖੋਲਦੇ ਹਨ।

ਜਨਮ ਅਸ਼ਟਮੀ ਕਦੋਂ ਹੈ? – ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ। ਅਸ਼ਟਮੀ ਤਿਥੀ 29 ਅਗਸਤ ਨੂੰ ਰਾਤ 11.02 ਵਜੇ ਸ਼ੁਰੂ ਹੋ ਜਾਵੇਗੀ। ਸ਼ਰਧਾਲੂ ਬਹੁਤ ਹੀ ਉਤਸ਼ਾਹ ਨਾਲ ਇਸ ਵਾਰ ਵੀ 30 ਤਾਰੀਖ ਨੂੰ ਵਰਤ ਰੱਖਣਗੇ । ਦੇਸ਼ ਦੇ ਮੰਦਿਰਾਂ ਚ ਇਸ ਤਿਉਹਾਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਵੀ ਹੋ ਚੁੱਕੀਆਂ ਨੇ।

 

Related Post