ਦੋਸਤਾਂ ਨਾਲ ਗਿਟਾਰ ਵਜਾ ਕੇ ਗੀਤ ਗਾਉਂਦੀ ਹੋਈ ਨਜ਼ਰ ਆਈ ਕ੍ਰਿਤੀ ਸੈਨਨ, ਫੈਨਜ਼ ਕਰ ਰਹੇ ਤਾਰੀਫ਼
ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਐਕਟਿੰਗ ਟੈਲੇਂਟ ਤੋਂ ਹਰ ਕੋਈ ਜਾਣੂ ਹੈ। ਹਾਲ ਹੀ 'ਚ ਆਈ ਫਿਲਮ 'ਮਿਮੀ' 'ਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ ਸੀ। ਹੁਣ ਕ੍ਰਿਤੀ ਸੈਨਨ ਦਾ ਇੱਕ ਹੋਰ ਹਿਡਨ ਟੈਲੇਂਟ ਸਾਹਮਣੇ ਆਇਆ ਹੈ। ਕ੍ਰਿਤੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ, ਜਿਸ ਨੂੰ ਕਿ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image From Instagram
ਕ੍ਰਿਤੀ ਸੈਨਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਕ੍ਰਿਤੀ ਤੁਮਸੇ ਹੀ ਦਿਨ ਹੋਤਾ ਹੈ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨਿਰਦੇਸ਼ਕ ਅਮਰ ਕੌਸ਼ਿਕ ਅਤੇ ਸੰਗੀਤਕਾਰ ਬੋਰਸ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਕੈਪਸ਼ਨ 'ਚ ਲਿਖਿਆ, " ਨਾਈਟ ਲਾਈਕ ਦਿਸ ❤️❤️ ਵਿੱਦ ਮਾਯ ਸਿੰਗਿੰਗ ਬਡੀਜ਼ਸ @amarkaushik ਤੇ ਸੁਪਰ ਟੈਲੈਂਟਿਡ @borsgoa !! ?
ਹੋਰ ਪੜ੍ਹੋ : ਲਤਾ ਮੰਗੇਸ਼ਕਰ ਜੀ ਦੇ ਪਰਿਵਾਰਕ ਮੈਂਬਰਾਂ ਨੇ ਗਾਇਕਾ ਦਾ ਸਮਾਰਕ ਬਣਾਉਣ 'ਤੇ ਪ੍ਰਗਟਾਈ ਅਸਿਹਮਤੀ, ਜਾਣੋ ਕੀ ਹੈ ਕਾਰਨ
ਕ੍ਰਿਤੀ ਦੇ ਇਸ ਨਵੇਂ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਉਸ ਦੇ ਨਵੇਂ ਟੈਲੈਂਟ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਇੱਕ ਤੋਂ ਬਾਅਦ ਇੱਕ ਹਾਰਟ ਅਤੇ ਫਾਇਰ ਇਮੋਜੀ ਪੋਸਟ ਕਰ ਰਹੇ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਤੁਸੀਂ ਜੀਨਿਅਸ ਹੋ! ਤਾਂ ਦੂਜੇ ਨੇ ਲਿਖਿਆ, ਕ੍ਰਿਤੀ ਸੈਨਨ ਵਾਹ ਬਹੁਤ ਵਧੀਆ ਆਵਾਜ਼। ਇਸੇ ਤਰ੍ਹਾਂ ਦੂਜੇ ਯੂਜ਼ਰਸ ਵੀ ਉਸ ਦੀ ਤਾਰੀਫ ਕਰਦੇ ਨਜ਼ਰ ਆਏ।
image From Instagram
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਸੈਨਨ ਫ਼ਿਲਮ ਗਣਪਤ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਉਸ ਦੇ ਨਾਲ ਅਦਾਕਾਰ ਟਾਈਗਰ ਸ਼ਰਾਫ ਨਜ਼ਰ ਆਉਣ ਵਾਲੇ ਹਨ। ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ।
View this post on Instagram