ਅਕਸ਼ੇ ਕੁਮਾਰ ਦੀ ਫ਼ਿਲਮ ਕੋਈ ਵੀ ਖਰੀਦਣ ਲਈ ਤਿਆਰ ਨਹੀਂ ਕਿਹਾ ਕੇ ਆਰ ਕੇ ਨੇ !

By  Rupinder Kaler March 20th 2021 12:23 PM

ਅਕਸ਼ੇ ਕੁਮਾਰ ਏਨੀਂ ਦਿਨੀਂ ਆਪਣੀ ਅਗਾਮੀ ਫ਼ਿਲਮਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ । ਇਸ ਸਾਲ ਅਕਸ਼ੇ ਕੁਮਾਰ ਦੀਆਂ ਕਈ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋਣਗੀਆਂ । ਇਸ ਸਭ ਦੇ ਚਲਦੇ ਕੇ ਆਰ ਕੇ ਨੇ ਅਕਸ਼ੇ ਕੁਮਾਰ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ । ਕੇ ਆਰ ਕੇ ਨੇ ਸਵੇਰੇ ਸਵੇਰੇ ਲਿਖੇ ਇੱਕ ਟਵੀਟ ਵਿੱਚ ਲਿਖਿਆ ਹੈ ‘ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਨੂੰ ਖਰੀਦਣ ਲਈ ਕੋਈ ਵੀ ਵਿਕਰੇਤਾ ਮੌਜੂਦ ਨਹੀਂ ਹੈ ।

akshay-kumar

ਹੋਰ ਪੜ੍ਹੋ :

ਅਦਾਕਾਰ ਰਿਤੇਸ਼ ਦੇਸ਼ਮੁਖ ਦੀ ਪਤਨੀ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

image from KRK 's twitter

ਉਹਨਾਂ ਦੀ Sooryavanshi ਅਤੇ ਬੇਲ ਬਾਟਮ ਵਰਗੀਆਂ ਫ਼ਿਲਮਾਂ ਰਿਲੀਜ਼ ਨਹੀਂ ਹੋ ਪਾ ਰਹੀਆਂ । ਪਰ ਉਹ ਹਰ ਮਹੀਨੇ ਇੱਕ ਫ਼ਿਲਮ ਦਾ ਐਲਾਨ ਕਰ ਰਹੇ ਹਨ ਤੇ 24 ਘੰਟੇ ਸ਼ੂਟ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਕੋਲ ਪੈਸੇ ਕਮਾਉਣ ਲਈ ਅਗਲੇ ਦੋ ਤਿੰਨ ਸਾਲ ਹੀ ਬਾਕੀ ਹਨ ।

Filhaal song crossed 100 million Akshay Kumar B Praak Jaani Nupur Sanon celebration image from akshay kumar's instagram

ਪਾਗਲ ਪ੍ਰੋਡਿਊਸਰ ਉਹਨਾਂ ਨੂੰ 125 ਕਰੋੜ ਰੁਪਏ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਦੀ ਫ਼ਿਲਮ Sooryavanshi 30 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ । ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਅਜੇ ਦੇਵਗਨ ’ਤੇ ਰਣਵੀਰ ਸਿੰਘ ਦਾ ਕੈਮੀਓ ਵੀ ਹੋਵੇਗਾ।

 

View this post on Instagram

 

A post shared by Akshay Kumar (@akshaykumar)

Related Post