ਬਿੰਨੂ ਢਿੱਲੋਂ , ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ ਸੈੱਟ 'ਤੇ ਗਾਇਆ ਹਿੰਦੀ ਨਗਮਾ , ਦੇਖੋ ਵੀਡੀਓ
Aaseen Khan
January 16th 2019 10:19 AM --
Updated:
January 16th 2019 11:03 AM
ਬਿੰਨੂ ਢਿੱਲੋਂ , ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ ਸੈੱਟ 'ਤੇ ਗਾਇਆ ਹਿੰਦੀ ਨਗਮਾ , ਦੇਖੋ ਵੀਡੀਓ : ਬਿੰਨੂ ਢਿੱਲੋਂ ,ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਤਿੰਨੋਂ ਪੰਜਾਬੀ ਫਿਲਮ ਇੰਡਸਟਰੀ ਅਤੇ ਅੱਜ ਦੇ ਸਿਨੇਮਾ ਦੇ ਥੱਮ ਇਹਨਾਂ ਨੂੰ ਕਹਿ ਦਈਏ ਗ਼ਲਤ ਨਹੀਂ ਹੋਵੇਗਾ। ਜਿਹੜੀ ਫਿਲਮ 'ਚ ਇਹਨਾਂ ਤਿੰਨਾਂ ਅਦਾਕਾਰਾਂ ਦੀ ਤਿੱਕੜੀ ਬਣ ਜਾਂਦੀ ਹੈ ਫਿਲਮ ਸੁਪਰ ਹਿੱਟ ਹੀ ਹੁੰਦੀ ਹੈ। ਪਰ ਕਦੇ ਤੁਸੀਂ ਇਹਨਾਂ ਤਿੰਨਾਂ ਨੂੰ ਹਿੰਦੀ ਨਗਮਾ ਗਾਉਂਦੇ ਹੋਏ ਸੁਣਿਆ ਹੈ ਜੇ ਨਹੀਂ ਤਾਂ ਹੁਣ ਇਹ ਸੁਣ ਸਕਦੇ ਹੋ ਕਿਉਂਕਿ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਬਿੰਨੂ ਢਿੱਲੋਂ ,ਗੁਰਪ੍ਰੀਤ ਘੁੱਗੀ,ਅਤੇ ਜਸਵਿੰਦਰ ਭੱਲਾ ਤਿੰਨੋਂ ਇਕੱਠੇ ਖੜੇ ਹਿੰਦੀ ਗਾਣਾ ਗਾ ਰਹੇ ਹਨ।