ਬਿੰਨੂ ਢਿੱਲੋਂ , ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ ਸੈੱਟ 'ਤੇ ਗਾਇਆ ਹਿੰਦੀ ਨਗਮਾ , ਦੇਖੋ ਵੀਡੀਓ

Written by  Aaseen Khan   |  January 16th 2019 10:19 AM  |  Updated: January 16th 2019 11:03 AM

ਬਿੰਨੂ ਢਿੱਲੋਂ , ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ ਸੈੱਟ 'ਤੇ ਗਾਇਆ ਹਿੰਦੀ ਨਗਮਾ , ਦੇਖੋ ਵੀਡੀਓ

ਬਿੰਨੂ ਢਿੱਲੋਂ , ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨੇ ਫਿਲਮ ਦੇ ਸੈੱਟ 'ਤੇ ਗਾਇਆ ਹਿੰਦੀ ਨਗਮਾ , ਦੇਖੋ ਵੀਡੀਓ : ਬਿੰਨੂ ਢਿੱਲੋਂ ,ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਤਿੰਨੋਂ ਪੰਜਾਬੀ ਫਿਲਮ ਇੰਡਸਟਰੀ ਅਤੇ ਅੱਜ ਦੇ ਸਿਨੇਮਾ ਦੇ ਥੱਮ ਇਹਨਾਂ ਨੂੰ ਕਹਿ ਦਈਏ ਗ਼ਲਤ ਨਹੀਂ ਹੋਵੇਗਾ। ਜਿਹੜੀ ਫਿਲਮ 'ਚ ਇਹਨਾਂ ਤਿੰਨਾਂ ਅਦਾਕਾਰਾਂ ਦੀ ਤਿੱਕੜੀ ਬਣ ਜਾਂਦੀ ਹੈ ਫਿਲਮ ਸੁਪਰ ਹਿੱਟ ਹੀ ਹੁੰਦੀ ਹੈ। ਪਰ ਕਦੇ ਤੁਸੀਂ ਇਹਨਾਂ ਤਿੰਨਾਂ ਨੂੰ ਹਿੰਦੀ ਨਗਮਾ ਗਾਉਂਦੇ ਹੋਏ ਸੁਣਿਆ ਹੈ ਜੇ ਨਹੀਂ ਤਾਂ ਹੁਣ ਇਹ ਸੁਣ ਸਕਦੇ ਹੋ ਕਿਉਂਕਿ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਬਿੰਨੂ ਢਿੱਲੋਂ ,ਗੁਰਪ੍ਰੀਤ ਘੁੱਗੀ,ਅਤੇ ਜਸਵਿੰਦਰ ਭੱਲਾ ਤਿੰਨੋਂ ਇਕੱਠੇ ਖੜੇ ਹਿੰਦੀ ਗਾਣਾ ਗਾ ਰਹੇ ਹਨ।

https://www.instagram.com/p/BsqYuxygnbN/

ਬਿੰਨੂ ਢਿੱਲੋਂ ਨੇ ਕੈਪਸ਼ਨ 'ਚ ਵੀ ਬੜੇ ਅਨੋਖੇ ਸ਼ਬਦ ਲਿਖੇ ਨੇ ਉਹਨਾਂ ਲਿਖਿਆ ਹੈ "ਭੁੱਲੇ ਵਿਸਰੇ ਹਿੰਦੀ ਨਗਮਾ ਬਾਏ ਬੌਂਗਾ ਬ੍ਰਦਰਜ਼ ਆਨ ਦ ਸੈੱਟ ਆਫ ਕੁੜੀਏ ਲਾਹੌਰ ਦੀਏ" ਜੀ ਹਾਂ ਬਿੰਨੂ ਢਿੱਲੋਂ , ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਦੇ ਇਕੱਠੇ ਹਿੰਦੀ ਨਗਮਾ ਗਾਉਣ ਦਾ ਇਹ ਸਬੱਬ ਆਉਣ ਵਾਲੀ ਪੰਜਾਬੀ ਫਿਲਮ ਕੁੜੀਏ ਲਾਹੌਰ ਦੀਏ ਦੇ ਸੈੱਟ 'ਤੇ ਬਣਿਆ।

kudiye Lahor diye on set fun with Binnu Dhillo jaswinder bhalla , Gurpreet Ghugi kudiye Lahor diye

ਹੋਰ ਵੇਖੋ :‘ਕੁੜੀਏ ਲਾਹੌਰ ਦੀਏ’ ‘ਚ ਬਿੰਨੂ ਢਿੱਲੋਂ ਨੂੰ ਮਿਲੇਗਾ ਮੈਂਡੀ ਤੱਖੜ ਦਾ ਸਾਥ

ਫਿਲਮ ਕੁੜੀਏ ਲਾਹੌਰ ਦੀਏ’ 'ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ‘ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਫਿਲਮ ਕੁੜੀਏ ਲਾਹੌਰ ਦੀਏ ਦਾ ਸ਼ੂਟ ਬਰਮਿੰਗਮ , ਯੂਕੇ ‘ਚ ਚੱਲ ਰਿਹਾ ਹੈ , ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਿੰਨੂ ਢਿੱਲੋਂ ਫਿਲਮ ਦੇ ਸੈੱਟ ਤੋਂ ਸ਼ੇਅਰ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network