ਚਿੱਟੇ ਕੁੜਤੇ ਤੇ ਯਾਰੀਆਂ ਦੀਆਂ ਬਾਤਾਂ ਪਾਉਂਦੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਗੇੜੀ’ ਹੋਇਆ ਰਿਲੀਜ਼ ਤੇ ਸਾਥ ਦੇ ਰਹੇ ਨੇ ਤਰਸੇਮ ਜੱਸੜ

By  Lajwinder kaur November 3rd 2019 02:22 PM

ਪੰਜਾਬੀ ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘ਗੇੜੀ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਜੀ ਹਾਂ ਗੇੜੀ ਗੀਤ 'ਚ ਉਨ੍ਹਾਂ ਦੇ ਦੋਸਤ ਤਰਸੇਮ ਜੱਸੜ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਬਹੁਤ ਸ਼ਾਨਦਾਰ ਗਾਇਆ  ਹੈ। ਇਸ ਗਾਣੇ ਦੇ ਬੋਲ ਖ਼ੁਦ ਕੁਲਬੀਰ ਝਿੰਜਰ ਦੀ ਕਲਮ 'ਚੋਂ ਨਿਕਲੇ ਨੇ ਤੇ ਸੰਗੀਤ ਵੈਸਟਰਨ ਪੇਂਡੂਜ਼ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ:ਤੁਸ਼ਾਰ ਕਪੂਰ ਨੇ ਪਾਇਆ ਅਜਿਹਾ ਕੁੜਤਾ, ਫੈਨਜ਼ ਦੇ ਰਹੇ ਨੇ ਸਲਮਾਨ ਖ਼ਾਨ ਤੋਂ ਬਚ ਕੇ ਰਹਿਣ ਦੀ ਸਲਾਹ

'ਗੇੜੀ' ਗਾਣੇ ਨੂੰ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ True Roots Productions ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕੁਲਬੀਰ ਝਿੰਜਰ ਸਰਦਾਰਨੀ, ਪਿੰਡ, ਕੁੜਤੇ ਪਜਾਮੇ,ਘੈਂਟ ਨੱਡੀ, ਚੋਰੀ ਚੋਰੀ, ਕਲਾਸ ਮੇਟ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post