ਕੁਲਦੀਪ ਮਾਣਕ ਨਾਲ ਨਜ਼ਰ ਆ ਰਿਹਾ ਇਹ ਬੱਚਾ ਪੰਜਾਬ ਦਾ ਹੈ ਅੱਜ ਵੱਡਾ ਨਾਮ, ਕੀ ਤੁਸੀਂ ਪਹਿਚਾਣਿਆ ?

By  Aaseen Khan October 30th 2019 10:36 AM

ਅਕਸਰ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰਿਆਂ ਦੀਆ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਤਸਵੀਰਾਂ 'ਚ ਉਹਨਾਂ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕਦਾ ਹੈ ਪਰ ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਹੁੰਦੀਆਂ ਜਿੰਨ੍ਹਾਂ 'ਚ ਵੱਡੇ ਚਿਹਰੇ ਛੁਪੇ ਹੁੰਦੇ ਹਨ ਅਤੇ ਉਹਨਾਂ ਨੂੰ ਦੇਖ ਹੈਰਾਨੀ ਵੀ ਹੁੰਦੀ ਹੈ। ਹੁਣ ਸੋਸ਼ਲ ਮੀਡੀਆ 'ਤੇ ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਮਰਹੂਮ ਗਾਇਕ ਕੁਲਦੀਪ ਮਾਣਕ ਨਾਲ ਪੰਜਾਬ ਦੇ ਵੱਡੇ ਗਾਇਕ ਅਤੇ ਅਦਾਕਾਰ ਦੀ ਤਸਵੀਰ ਸਾਹਮਣੇ ਆਈ ਹੈ।

ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਗਾਇਕ ਬੱਬਲ ਰਾਏ ਜਿਹੜੇ ਬਚਪਨ 'ਚ ਕੁਲਦੀਪ ਮਾਣਕ ਨਾਲ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਇਹ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਪਹਿਲੀ ਨਜ਼ਰੇ ਤਾਂ ਬੱਬਲ ਰਾਏ ਨੂੰ ਪਹਿਚਾਨਣਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਹੈ।ਬੱਬਲ ਰਾਏ ਦੀ ਤਾਂ ਬਚਪਨ ਦੀ ਤਸਵੀਰ ਦੇਖ ਹੈਰਾਨੀ ਹੁੰਦੀ ਹੈ ਉਪਰੋਂ ਕੁਲਦੀਪ ਮਾਣਕ ਨਾਲ ਦਿਸਣਾ ਕਾਫੀ ਦਿਲਚਸਪ ਹੈ।

ਹੋਰ ਵੇਖੋ : ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

 

View this post on Instagram

 

#Babbalrai old memories with #kuldeepmanak ..! Admin @gavy_dhindsa

A post shared by Pollywood Life ❄️ (@pollywoodlife) on Oct 29, 2019 at 10:30am PDT

ਬੱਬਲ ਰਾਏ ਜਿਹੜੇ ਕ੍ਰਿਕੇਟ ਦੇ ਵੀ ਚੰਗੇ ਖਿਡਾਰੀ ਰਹਿ ਚੁੱਕੇ ਹਨ। ਸਟਾਰ ਪਲੇਅਰ ਯੁਵਰਾਜ ਸਿੰਘ ਨਾਲ ਵੀ ਬੱਬਲ ਰਾਏ ਦੀਆਂ ਬਚਪਨ ਦੀਆਂ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰ ਜਿਸ ਨੂੰ ਬਚਪਨ 'ਚ ਹੀ ਕੁਲਦੀਪ ਮਾਣਕ ਵਰਗੇ ਗਾਇਕ ਦਾ ਥਾਪੜਾ ਮਿਲਿਆ ਹੋਵੇ ਉਹ ਗਾਇਕ ਨਾ ਬਣੇ ਇਹ ਤਾਂ ਹੋ ਹੀ ਨਹੀਂ ਸਕਦਾ। ਤੁਹਾਡੀ ਇਸ ਤਸਵੀਰ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ।

Related Post