ਕੁਲਵਿੰਦਰ ਬਿੱਲਾ ਤੇ ਜਸਬੀਰ ਜੱਸੀ ਨੂੰ ਆਈ ਬਚਪਨ ਦੀ ਯਾਦ, ਧੀ ਰਾਣੀ ਸਾਂਝ ਦੇ ਨਾਲ ਖੇਡੀ ਪੀਚੋ, ਦੇਖੋ ਵੀਡੀਓ

By  Lajwinder kaur February 20th 2022 02:15 PM

ਲੋਕ ਖੇਡ ਜੋ ਕਿ ਅੱਜ ਦੇ ਸਮੇਂ 'ਚ ਅਲੋਪ ਹੀ ਹੁੰਦੀਆਂ ਜਾ ਰਹੀਆਂ ਹਨ। ਪਰ ਜੇ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਚ ਮੋਬਾਇਲ ਦੇ ਥਾਂ ਉਨ੍ਹਾਂ ਨੂੰ ਆਪਣੀ ਲੋਕ ਖੇਡਾਂ ਨਾਲ ਜੋੜੀਏ ਤਾਂ ਇਹ ਬੱਚਿਆਂ ਦੀ ਸਿਹਤ ਦੇ ਨਾਲ ਸਰੀਰਕ ਵਿਕਾਸ ਲਈ ਵੀ ਬਹੁਤ ਲਾਹੇਮੰਦ ਹੋਵੇਗਾ। ਪੰਜਾਬੀ ਗਾਇਕਾਂ ਨੂੰ ਵੀ ਆਪਣੇ ਲੋਕ ਖੇਡਾਂ ਯਾਦ ਨੇ ਜਿਸ ਦਾ ਸਬੂਤ ਦਿੱਤਾ ਗਾਇਕ ਕੁਲਵਿੰਦਰ ਬਿੱਲਾ ਤੇ ਗਾਇਕ ਜਸਬੀਰ ਜੱਸੀ ।

ਹੋਰ ਪੜ੍ਹੋ :ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

kulwinder billa

ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਬਚਪਨ ਦੇ ਦਿਨਾਂ ਯਾਦ ਕਰਵਾਉਂਦਾ ਇਹ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਚ ਕੁਲਵਿੰਦਰ ਬਿੱਲਾ ਅਤੇ ਜਸਬੀਰ ਜੱਸੀ ਪਿਚੋ ਖੇਡਦੇ ਹੋਏ ਨਜ਼ਰ ਆ ਰਹੇ ਨੇ। ਬਹੁਤ ਸਾਰੇ ਦਰਸ਼ਕਾਂ ਨੂੰ ਜ਼ਰੂਰ ਇਸ ਖੇਡ ਨੂੰ ਆਪੋ ਆਪਣੇ ਸਕੂਲ ਚ ਜ਼ਰੂਰ ਖੇਡੀ ਹੋਵੇਗੀ। ਵੀਡੀਓ ਚ ਦੇਖ ਸਕਦੇ ਹੋ ਕੁਲਵਿੰਦਰ ਬਿੱਲਾ ਦੀ ਧੀ ਸਾਂਝ ਵੀ ਇਸ ਖੇਡ ਨੂੰ ਖੇਡਣ ਦੀ ਕੋਸ਼ਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕੁਲਵਿੰਦਰ ਨੇ ਗੁਰਦਾਸ ਮਾਨ ਦੇ ਗੀਤ ਪਿੰਡ ਦੀਆਂ ਗਲੀਆਂ ਦੇ ਨਾਲ ਪੋਸਟ ਕੀਤਾ ਹੈ।  ਇਸ ਇੰਸਟਾ ਰੀਲ ਉੱਤੇ ਪ੍ਰਸ਼ੰਸਕ ਆਪਣੇ ਇਸ ਖੇਡ ਦੇ ਨਾਲ ਜੁੜੀਆਂ ਯਾਦਾਂ ਨੂੰ ਕਮੈਂਟ ਕਰਕੇ ਦੱਸ ਰਹੇ ਹਨ। ਕੁਝ ਪ੍ਰਸ਼ੰਸਕ ਕੁਲਵਿੰਦਰ ਤੇ ਜਸਬੀਰ ਜੱਸੀ ਦੀ ਤਰੀਫ ਕਰ ਰਹੇ ਹਨ। ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ।

Jasbir jassi, image From instagram

ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਨੇ ਮੁੰਬਈ 'ਚ ਸੜਕ ਕਿਨਾਰੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੰਡੇ ਨੋਟ, ਮੀਕਾ ਦਾ ਇਹ ਅੰਦਾਜ਼ ਲੋਕਾਂ ਨੂੰ ਆਇਆ ਖੂਬ ਪਸੰਦ, ਦੇਖੋ ਵੀਡੀਓ

ਦੱਸ ਦਈਏ ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਦੋਵੇਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ।

 

 

View this post on Instagram

 

A post shared by Kulwinderbilla (@kulwinderbilla)

Related Post