ਕੁਲਵਿੰਦਰ ਬਿੱਲਾ ਦੇ 'ਪਾਪ' ਗੀਤ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼

By  Aaseen Khan July 17th 2019 12:50 PM

ਗਾਇਕੀ ਤੋਂ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ ਕਰਨ ਤੋਂ ਬਾਅਦ ਅਦਾਕਾਰੀ 'ਚ ਵੀ ਚੰਗਾ ਨਾਮ ਬਣਾ ਚੁੱਕੇ ਕੁਲਵਿੰਦਰ ਬਿੱਲਾ ਬਹੁਤ ਜਲਦ ਆਪਣਾ ਨਵਾਂ ਗੀਤ 'ਪਾਪ' ਲੈ ਕੇ ਆ ਰਹੇ ਹਨ। ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਕਿ ਬਹੁਤ ਭਾਵੁਕ ਅਤੇ ਖੂਬਸੂਰਤ ਲੱਗ ਰਿਹਾ ਹੈ। ਇਸ ਟੀਜ਼ਰ ਤੋਂ ਤਾਂ ਸਾਫ ਹੈ ਕਿ ਕੁਲਵਿੰਦਰ ਬਿੱਲਾ ਇਸ ਵਾਰ ਸੈਡ ਸੌਂਗ ਲੈ ਕੇ ਆ ਰਹੇ ਹਨ।

ਕੁਲਵਿੰਦਰ ਬਿੱਲਾ ਦੇ ਇਸ ਗੀਤ ਦੇ ਬੋਲ ਫ਼ਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਗੈਗਜ਼ ਸਟੂਡੀਓ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਨਾਮੀ ਵੀਡੀਓ ਡਾਇਰੈਕਟਰ ਨਵਜੀਤ ਬੁੱਟਰ ਵੱਲੋਂ ਇਸ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਅਦਾਕਾਰਾ ਕਾਜਲ ਜੈਨ ਗੀਤ 'ਚ ਫੀਮੇਲ ਲੀਡ ਦੀ ਭੂਮਿਕਾ 'ਚ ਹਨ। ਇਸ ਗਾਣੇ ਦੀ ਰਿਲੀਜ਼ ਤਰੀਕ ਹਾਲੇ ਸਾਹਮਣੇ ਨਹੀਂ ਆਈ ਪਰ ਜਲਦ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।

ਹੋਰ ਵੇਖੋ : ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 2020 'ਚ ਹੋਵੇਗੀ ਰਿਲੀਜ਼

 

View this post on Instagram

 

#Paap Song di release date aapan kal nu shami announce karange Keep in touch @speedrecords @fateh_shergill @navjitbuttar @hardeepmaan790 @gagstudiozmusic

A post shared by Kulwinderbilla (@kulwinderbilla) on Jul 12, 2019 at 8:20am PDT

ਕੁਲਵਿੰਦਰ ਬਿੱਲਾ ਕਾਫੀ ਸਮੇਂ ਦੇ ਗੈਪ ਤੋਂ ਬਾਅਦ ਆਪਣਾ ਇਹ ਸੈਡ ਸੌਂਗ ਗੀਤ ਪਾਪ ਲੈ ਕੇ ਆ ਰਹੇ ਹਨ। ਲਗਾਤਾਰ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਕੁਲਵਿੰਦਰ ਬਿੱਲਾ ਆਉਣ ਵਾਲੇ ਸਮੇਂ 'ਚ ਕਈ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਉਣਗੇ। ਟੈਲੀਵੀਜ਼ਨ, ਛੱਲੇ ਮੁੰਦੀਆਂ, ਅਤੇ ਅਗਲੇ ਸਾਲ ਪ੍ਰਾਹੁਣਿਆਂ ਨੂੰ ਦਫ਼ਾ ਕਰੋ 'ਚ ਕੁਲਵਿੰਦਰ ਬਿੱਲਾ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ।

Related Post