ਕੁਲਵਿੰਦਰ ਬਿੱਲਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਲੋਡਡ ਜੱਟ', ਪੋਸਟਰ ਆਇਆ ਸਾਹਮਣੇ

By  Aaseen Khan September 14th 2019 11:08 AM

ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਜਿੰਨ੍ਹਾਂ ਦੇ ਗੀਤ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਬਹੁਤ ਸਾਰੇ ਹਿੱਟ ਗੀਤ ਅਤੇ ਪ੍ਰਾਹੁਣਾ ਵਰਗੀ ਸ਼ਾਨਦਾਰ ਫ਼ਿਲਮ 'ਚ ਐਕਟਿੰਗ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਕੁਲਵਿੰਦਰ ਬਿੱਲਾ ਦੇ ਨਵੇਂ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਦਾ ਨਾਮ ਹੈ 'ਲੋਡਡ ਜੱਟ'।ਗੀਤ ਦਾ ਪੋਸਟਰ ਤਾਂ ਕਾਫੀ ਸ਼ਾਨਦਾਰ ਹੈ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਵਾਰ ਫ਼ਿਰ ਕੁਲਵਿੰਦਰ ਬਿੱਲਾ ਬੀਟ ਸੌਂਗ ਲੈ ਕੇ ਆ ਰਹੇ ਹਨ।

 

View this post on Instagram

 

Lao g aa riha apna new song #LoadedJatt @gigmestudio @ursukhsandhu @officialravinderbilla @hardeepmaan790

A post shared by Kulwinderbilla (@kulwinderbilla) on Sep 13, 2019 at 5:53am PDT

ਕੁਲਵਿੰਦਰ ਬਿੱਲਾ ਦੇ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸੁੱਖ ਸੰਧੂ ਨੇ ਲਿਖੇ ਹਨ ਅਤੇ ਸੰਗੀਤ ਬੀਟ ਇੰਸਪੈਕਟਰ ਨੇ ਤਿਆਰ ਕੀਤਾ ਹੈ ਜਦੋਂ ਕਿ ਹਰਦੀਪ ਮਾਨ ਦੀ ਦੇਖ ਰੇਖ ਹੇਠ ਪੂਰਾ ਪ੍ਰੋਜੈਕਟ ਤਿਆਰ ਹੋਇਆ ਹੈ। ਗਿਗਮਾ ਸਟੂਡੀਓ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਹੋਣ ਵਾਲਾ ਹੈ। ਗਾਣੇ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਹਨਾਂ ਦੇ ਫੈਨਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਵੇਖੋ : ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ

 

View this post on Instagram

 

Lao g #13September nu aa rahi a apni movie #Television ,

A post shared by Kulwinderbilla (@kulwinderbilla) on Jul 25, 2019 at 7:56am PDT

ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਉਹ ਟੈਲੀਵਿਜ਼ਨ, ਪ੍ਰਾਹੁਣਿਆਂ ਨੂੰ ਦਫ਼ਾ ਕਰੋ ਵਰਗੀਆਂ ਫ਼ਿਲਮਾਂ 'ਚ ਦਰਸ਼ਕਾਂ ਨੂੰ ਇੱਕ ਵਾਰ ਫਿਰ ਹਸਾਉਂਦੇ ਨਜ਼ਰ ਆਉਣਗੇ। ਫਿਲਹਾਲ ਦੇਖਣਾ ਹੋਵੇਗਾ ਉਹਨਾਂ ਦਾ ਇਹ ਨਵਾਂ ਗੀਤ 'ਲੋਡਡ ਜੱਟ' ਕਦੋਂ ਤੱਕ ਰਿਲੀਜ਼ ਹੁੰਦਾ ਹੈ।

Related Post