‘ਟੈਲੀਵਿਜ਼ਨ ‘ਤੇ ਤਸਵੀਰਾਂ ਬੋਲਣਗੀਆਂ 13 ਸਤੰਬਰ ਨੂੰ’

By  Lajwinder kaur July 26th 2019 10:40 AM

ਤੁਹਾਨੂੰ ਵੀ ਟਾਈਟਲ ਪੜ੍ਹ ਕੇ ਕੁਝ ਹੈਰਾਨੀ ਤਾਂ ਹੋ ਰਹੀ ਹੋਵੇਗੀ। ਪਰ ਇਹ ਅਸੀਂ ਨਹੀਂ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ਕਹਿ ਰਹੀ ਹੈ। ਜੀ ਹਾਂ ਕੁਲਵਿੰਦਰ ਦੀ ਬਹੁਤ ਸਮੇਂ ਤੋਂ ਚਰਚਾ ‘ਚ ਬਣੀ ਹੋਈ ਫ਼ਿਲਮ ਟੈਲੀਵਿਜ਼ਨ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਕੁਲਵਿੰਦਰ ਬਿੱਲਾ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲਓ ਜੀ 13 ਸਤੰਬਰ ਨੂੰ ਆ ਰਹੀ ਏ ਆਪਣੀ ਫ਼ਿਲਮ ਟੈਲੀਵਿਜ਼ਨ’

 

View this post on Instagram

 

Lao g #13September nu aa rahi a apni movie #Television ,

A post shared by Kulwinderbilla (@kulwinderbilla) on Jul 25, 2019 at 7:56am PDT

ਹੋਰ ਵੇਖੋ:ਹੈਪੀ ਰਾਏਕੋਟੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਲੁਕਣ ਮੀਚੀ’ ਦਾ ਰੋਮਾਂਟਿਕ ਗਾਣਾ, ਦੇਖੋ ਵੀਡੀਓ

ਜੀ ਹਾਂ ਕੁਲਵਿੰਦਰ ਬਿੱਲਾ ਦੀ ਇਸ ਫ਼ਿਲਮ ਦਾ ਪ੍ਰਸ਼ੰਸਕਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪਰ ਰਿਲੀਜ਼ ਡੇਟ ਦੇ ਸਾਹਮਣੇ ਆਉਣ ਨਾਲ ਸਰੋਤਿਆਂ ‘ਚ ਇਸ ਫ਼ਿਲਮ ਨੂੰ ਲੈ ਕੇ ਉਤਸੁਕਤਾ ਬਣ ਗਈ ਹੈ।

Television Television

‘ਟੈਲੀਵਿਜ਼ਨ’ ਫ਼ਿਲਮ ਨੂੰ ਤਾਜ ਡਾਇਰੈਕਟ ਕਰ ਰਹੇ ਨੇ ਜਦਕਿ ਪੁਸ਼ਪਿੰਦਰ ਕੌਰ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਇਸ ਫ਼ਿਲਮ ‘ਚ ਨਾਇਕ ਦੀ ਭੂਮਿਕਾ ‘ਚ ਕੁਲਵਿੰਦਰ ਬਿੱਲਾ ਤੇ ਨਾਇਕਾ ਦੀ ਭੂਮਿਕਾ ‘ਚ ਮੈਂਡੀ ਤੱਖਰ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਨਾਮੀ ਚਿਹਰੇ ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਬਨਿੰਦਰਜੀਤ ਸਿੰਘ ਅਤੇ ਗੁਰਪ੍ਰੀਤ ਭੰਗੂ ਵਰਗੇ ਵੱਡੇ ਕਲਾਕਾਰ ਫ਼ਿਲਮ 'ਚ ਆਪਣੀ ਅਦਾਕਾਰੀ ਦੇ ਨਾਲ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਟੈਲੀਵਿਜ਼ਨ ਫ਼ਿਲਮ 13 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ।

 

View this post on Instagram

 

Lao g wait over watch full song #Paap @kulwinderbilla @navjitbuttar @kaajal9 @gagstudiozmusic @speedrecords @shergillfateh007 @hardeepmaan790 @photographervipulsharma @amankalsiofficial @sarabjeetsohal @being.digitall https://youtu.be/_OtCxTyKY1I

A post shared by Kulwinderbilla (@kulwinderbilla) on Jul 21, 2019 at 9:30pm PDT

ਜੇ ਗੱਲ ਕੀਤੀ ਜਾਵੇ ਕੁਲਵਿੰਦਰ ਬਿੱਲਾ ਦੇ ਕੰਮ ਦੀ ਤਾਂ ਹਾਲ ਚ ਉਨ੍ਹਾਂ ਦਾ ‘ਪਾਪ’ ਗਾਣਾ ਦਰਸ਼ਕਾਂ ਦੇ ਸਨਮੁਖ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ‘ਚ ਵੀ ਨਜ਼ਰ ਆਉਣਗੇ।

Related Post