ਘਰੇਲੂ ਹਿੰਸਾ ਵਰਗੇ ਵਿਸ਼ੇ ਨੂੰ ਪੇਸ਼ ਕਰ ਰਿਹਾ ਹੈ ਕੁਲਵਿੰਦਰ ਬਿੱਲਾ ਦਾ ‘ਪਾਪ’ ਗਾਣਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur July 22nd 2019 12:45 PM

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਪਾਪ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ, ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ‘ਪਾਪ’ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ:ਮੰਨਤ ਨੂਰ ਦਾ ਸਿੰਗਲ ਟਰੈਕ ‘ਰੇਸ਼ਮੀ ਚੁੰਨੀ’ ਹੋਇਆ ਰਿਲੀਜ਼, ਦੇਖੋ ਵੀਡੀਓ

‘ਪਾਪ’ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ, ਜਿਹੜੀ ਕਿ ਵਿਆਹ ‘ਚ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਵਿਆਹੀ ਹੋਈ ਕੁੜੀ ਕਿਵੇਂ ਜਿਸਮ ਤੇ ਮਨ ਉੱਤੇ ਤਸੀਹੇ ਝੱਲਦੀ ਹੈ। ਜੇ ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਫ਼ਤਿਹੇ ਸ਼ੇਰਗਿੱਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੈਗਜ਼ ਸਟੂਡੀਓ ਵੱਲੋਂ ਦਿੱਤਾ ਗਿਆ ਹੈ। ਨਾਮੀ ਵੀਡੀਓ ਡਾਇਰੈਕਟਰ ਨਵਜੀਤ ਬੁੱਟਰ ਵੱਲੋਂ ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਅਦਾਕਾਰੀ ਦੀ ਤਾਂ ਕੁਲਵਿੰਦਰ ਬਿੱਲਾ ਇਸ ਵੀਡੀਓ ‘ਚ ਪਤੀ ਦਾ ਰੋਲ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਤਨੀ ਦਾ ਕਿਰਦਾਰ ਖ਼ੂਬਸੂਰਤ ਅਦਾਕਾਰਾ ਕਾਜਲ ਜੈਨ ਨਿਭਾ ਰਹੇ ਨੇ। ਪਾਪ ਗਾਣਾ ਦੇ ਬੋਲ ਤੇ ਵੀਡੀਓ ਸਭ ਨੂੰ ਭਾਵੁਕ ਕਰ ਰਹੀ ਹੈ। ਜਿਸਦੇ ਚੱਲਦੇ ਦਰਸ਼ਕਾਂ ਵੱਲੋਂ ਵੀਡੀਓ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram

 

Lao g wait over watch full song #Paap @kulwinderbilla @navjitbuttar @kaajal9 @gagstudiozmusic @speedrecords @shergillfateh007 @hardeepmaan790 @photographervipulsharma @amankalsiofficial @sarabjeetsohal @being.digitall https://youtu.be/_OtCxTyKY1I

A post shared by Kulwinderbilla (@kulwinderbilla) on Jul 21, 2019 at 9:30pm PDT

ਜੇ ਗੱਲ ਕੀਤੀ ਜਾਵੇ ਕੁਲਵਿੰਦਰ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਉਹ ‘ਟੈਲੀਵੀਜ਼ਨ’, ‘ਛੱਲੇ ਮੁੰਦੀਆਂ’ ਤੇ ‘ਪ੍ਰਾਹੁਣਿਆਂ ਨੂੰ ਦਫ਼ਾ ਕਰੋ’ ਵਰਗੀਆਂ ਫ਼ਿਲਮਾਂ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ।

Related Post