ਯਾਰਾਂ ਦੀ ਏਕਤਾ ਨੂੰ ਪੇਸ਼ ਕਰੇਗਾ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਤੇ ਨਵਦੀਪ ਕਲੇਰ ਦਾ ਇਹ ਗੀਤ
ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜੋ ਕਿ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਦਾ ਹੈ। ਜੀ ਹਾਂ, ਕੁਲਵਿੰਦਰ ਬਿੱਲਾ ਬਹੁਤ ਜਲਦ ਸੰਦੀਪ ਬਰਾੜ ਦੇ ਗੀਤ ‘ਚ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਉਣਗੇ। ਪੰਜਾਬੀ ਇੰਡਸਟਰੀ ‘ਚ ਯਾਰੀ-ਦੋਸਤੀ ਨੂੰ ਲੈ ਕੇ ਪਹਿਲਾਂ ਵੀ ਕਈ ਨਾਮੀ ਗਾਇਕਾਂ ਦੇ ਗੀਤ ਆ ਚੁੱਕੇ ਹਨ। ਹੁਣ ਇਸ ਵਾਰ ਸੰਦੀਪ ਬਰਾੜ ਆਪਣੇ ਦੋਸਤਾਂ ਦੇ ਲਈ ਗੀਤ ਲੈ ਕੇ ਆ ਰਹੇ ਹਨ।
View this post on Instagram
ਗੱਲ ਕਰੀਏ ਪੋਸਟਰ ਦੀ ਤਾਂ ਤੁਸੀਂ ਦੇਖ ਸਕਦੇ ਹੋ ਇਸ ‘ਚ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਤੇ ਨਵਦੀਪ ਕਲੇਰ ਬੈਗ ਚੁੱਕੇ ਨਜ਼ਰ ਆ ਰਹੇ ਹਨ। ਤਸਵੀਰ ਦੇਖ ਕੇ ਅਤੇ ਗੀਤ ਦਾ ਨਾਮ ‘ਯਾਰਾਂ ਨਾਲ ਯਾਰੀ’ ਤੋਂ ਇਸ ਤਰ੍ਹਾਂ ਲੱਗਦਾ ਹੈ ਗੀਤ ‘ਚ ਕਾਲਜ ਲਾਈਫ ਦੀ ਯਾਰੀ ਨੂੰ ਪੇਸ਼ ਕੀਤਾ ਜਾਵੇਗਾ, ਬਾਕੀ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।
View this post on Instagram
“Yaaran Naal Yaari “ coming soon
'ਯਾਰਾਂ ਨਾਲ ਯਾਰੀ' ਗੀਤ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ ਤੇ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ। ਗਿਗਮੀ ਸਟੂਡੀਓ ਕਲਵਿੰਦਰ ਬਿੱਲਾ ਦਾ ਆਪਣਾ ਆਫੀਸ਼ੀਅਲ ਯੂ-ਟਿਊਬ ਚੈਨਲ ਹੈ। ਯਾਰਾਂ ਨਾਲ ਯਾਰੀ ਗੀਤ ਗਿਗਮੀ ਸਟੂਡੀਓ ਦਾ ਪਹਿਲਾਂ ਪ੍ਰੋਜੈਕਟ ਹੈ। ਅਜੇ ਤੱਕ ਇਸ ਗੀਤ ਦੀ ਰਿਲੀਜ਼ ਤਾਰੀਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪਰ ਗੀਤ ਨੂੰ ਗਿਗਮੀ ਸਟੂਡੀਓ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ।