ਕੁਲਵਿੰਦਰ ਬਿੱਲਾ ਨੇ ਸ਼ੇਅਰ ਕੀਤੀ ਆਪਣੀ ਨਵੀਂ ਲੁੱਕ, ਨਜ਼ਰ ਆ ਰਹੇ ਨੇ ਪੰਜਾਬ ਪੁਲਿਸ ਦੀ ਵਰਦੀ ‘ਚ

By  Lajwinder kaur March 4th 2020 01:34 PM

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਜੋ ਕਿ ਸੋਸ਼ਲ ਮੀਡੀਆ ਅਕਾਉਂਟ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਜੀ ਹਾਂ ਉਨ੍ਹਾਂ ਨੇ ਆਪਣੀ ਨਵੀਂ ਲੁੱਕ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਨਵੀਂ ਲੁੱਕ ਨਵੀਂ ਫ਼ਿਲਮ ਲਈ... #PunjabPoilce’

 

View this post on Instagram

 

#New #look #new #Movie .....? #PunjabPoilce ??????

A post shared by Kulwinderbilla (@kulwinderbilla) on Mar 3, 2020 at 6:36am PST

ਹੋਰ ਵੇਖੋ:ਜੈਜ਼ੀ ਬੀ ਆਪਣੀ ਛੋਟੀ ਜਿਹੀ ਪਿਆਰੀ ਫੈਨ ਨੂੰ ਲੈ ਕੇ ਹੋਏ ਭਾਵੁਕ, ਨੰਨ੍ਹੀ ਫੈਨ ਨਾਲ ਸ਼ੇਅਰ ਕੀਤੀ ਤਸਵੀਰ

ਇਸ ਫੋਟੋ ‘ਚ ਉਹ ਪੰਜਾਬ ਪੁਲਿਸ ਦੀ ਵਰਦੀ ‘ਚ ਡੈਸ਼ਿੰਗ ਨਜ਼ਰ ਆ ਰਹੇ ਨੇ । ਉਨ੍ਹਾਂ ਦੇ ਚਾਹੁਣ ਵਾਲੇ ਕਮੈਂਟਸ ਕਰਕੇ ਉਨ੍ਹਾਂ ਦੀ ਨਵੀਂ ਲੁੱਕ ਦੀ ਤਾਰੀਫ ਕਰ ਰਹੇ ਨੇ । ਫ਼ਿਲਹਾਲ ਉਨ੍ਹਾਂ ਨੇ ਫ਼ਿਲਮ ਦਾ ਨਾਂਅ ਰਵੀਲ ਨਹੀਂ ਕੀਤਾ ਹੈ ।

 

View this post on Instagram

 

Wao 20 million +views #TereLaare #congratulations my fans my team @chetan__official01 bro @framesingh @geetmp3 @raaschaawla #Zandu

A post shared by Kulwinderbilla (@kulwinderbilla) on Feb 29, 2020 at 9:29pm PST

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਟਿੱਚ ਬਟਨ, ਅੰਗਰੇਜ਼ੀ ਵਾਲੀ ਮੈਡਮ, ਮੇਰਾ ਦੇਸ਼ ਹੋਵੇ ਪੰਜਾਬ, ਸੁੱਚਾ ਸੂਰਮਾ, ਸੰਗਦੀ -ਸੰਗਦੀ, ਤੇਰੇ ਵਾਲਾ ਜੱਟ, ਸੋਹਣਾ ਸੱਜਣ, ਬੈਟਰੀ, ਮੋਮ ਦੀਆਂ ਡਲੀਆਂ, ਬਰੈਂਡਡ ਚਿਹਰੇ, ਬਲਗੇੜੀ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਪੰਜਾਬੀ ਗੀਤਾਂ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਕਾਫੀ ਸਰਗਰਮ ਨੇ। ਇਸ ਸਾਲ ਉਹ ਟੈਲੀਵਿਜ਼ਨ, ਪ੍ਰਾਹੁਣਿਆਂ ਨੂੰ ਦਫਾ ਕਰੋ, ਨਿਸ਼ਾਨਾ ਵਰਗੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

Related Post