ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ
Shaminder
July 2nd 2021 06:12 PM
ਕੁਲਵਿੰਦਰ ਬਿੱਲਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਦਾ ਪੋਸਟਰ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ‘ਚ ਪੁਰਾਣੇ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ ਜੋ ਕਿ ਗੀਤ ਦੇ ਪੋਸਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗੀਤ 98 ਦੇ ਦੌਰ ਦਾ ਹੋਵੇਗਾ ।
Image From Instagram
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹਨ ਦਿਲ ਤੋਂ ਪੰਜਾਬੀ, ਦਿਨ ਦੀ ਸ਼ੁਰੂਆਤ ਕਰਦੇ ਹਨ ਪੰਜਾਬੀ ਗਾਣਿਆਂ ਨਾਲ

ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ 'ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ। ਪੋਸਟਰ ਵੀ ਇਹੀ ਕਹਾਣੀ ਬਿਆਨ ਕਰਦਾ ਹੈ। ਦੂਸਰਾ ਗਾਣੇ ਦੇ ਟਾਈਟਲ ਦੇ ਨਾਲ 'ਲਵ ਸਟੋਰੀ' ਲਿਖਿਆ ਗਿਆ ਹੈ।
Image From Instagram
ਯਾਨੀ ਕਿ ਕੁਲਵਿੰਦਰ ਬਿੱਲਾ ਦਾ ਇਹ ਗਾਣਾ ਕਾਫੀ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਵੀਂ ਲੁੱਕ 'ਚ ਵੀ ਨਜ਼ਰ ਆਉਣਗੇ।
View this post on Instagram