ਮੌਤ ਵਾਲੇ ਦਿਨ ਕੁਲਵਿੰਦਰ ਢਿੱਲੋਂ ਆਪਣੇ ਪਰਿਵਾਰ ਨਾਲ ਕੀ ਵਾਅਦਾ ਕਰਕੇ ਗਏ ਸਨ,ਵੇਖੋ ਵੀਡਿਓ 

By  Shaminder February 4th 2019 03:46 PM

ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ,ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਨੇ । ਅੱਜ ਵੀ ਉਨ੍ਹਾਂ ਦੇ ਗੀਤ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜੇ ਹੋਏ ਹਨ ।ਆਪਣੇ ਛੋਟੇ ਜਿਹੇ ਸੰਗੀਤਕ ਸਫਰ 'ਚ ਕੁਲਵਿੰਦਰ ਢਿੱਲੋਂ ਨੇ ਕਈ ਹਿੱਟ ਗੀਤ ਦਿੱਤੇ ਜੋ ਯਾਦਗਾਰ ਹੋ ਨਿੱਬੜੇ ਨੇ ।ਇੱਕ ਸੜਕ ਹਾਦਸੇ 'ਚ ਅਚਾਨਕ ਹੋਈ ਮੌਤ ਕਾਰਨ ਨਾ ਸਿਰਫ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਸੀ । ਪਰ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ।

ਹੋਰ ਵੇਖੋ :ਦਿਲਜੀਤ ਦੋਸਾਂਝ ਹੈ ਸੁਰਜੀਤ ਬਿੰਦਰਖੀਏ ਦਾ ਫੈਨ, ਹਿੱਟ ਗਾਣਾ “ਯਾਰ ਬੋਲਦਾ” ਗਾ ਕੇ ਕੀਤਾ ਯਾਦ, ਦੇਖੋ ਵੀਡਿਓ

Kulwinder-Dhillon Kulwinder-Dhillon

ਜਿਸ ਸਮੇਂ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਉਸ ਸਮੇਂ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਪੌਣੇ ਪੰਜ ਸਾਲ ਦਾ ਸੀ । ਜਿਸ ਦਿਨ ਕੁਲਵਿੰਦਰ ਢਿੱਲੋਂ ਆਪਣੇ ਪਰਿਵਾਰ ਨਾਲ ਵਾਅਦਾ ਕਰਕੇ ਗਿਆ ਸੀ ਜਿਸ ਨੂੰ ਉਹ ਨਿਭਾ ਨਹੀਂ ਸਕਿਆ ।

ਹੋਰ ਵੇਖੋ:ਕਦੇ ਸੁਣਿਆ ਹੈ ਕੰਜਰੀ ਵਾਲਾ ਪੁਲ ,ਕਿਸ ਸਿੱਖ ਮਹਾਰਾਜੇ ਨੇ ਕਰਵਾਇਆ ਸੀ ਨਿਰਮਾਣ,ਜਾਣੋ ਪੂਰਾ ਇਤਿਹਾਸ,ਵੇਖੋ ਵੀਡਿਓ

Kulwinder-Dhillon-With-Family Kulwinder-Dhillon-With-Family

ਦਰਅਸਲ ਜਿਸ ਦਿਨ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਉਸ ਦਿਨ ਐਤਵਾਰ ਸੀ ਅਤੇ ਲੁਧਿਆਣਾ 'ਚ ਕੁਲਵਿੰਦਰ ਅਖਾੜਾ ਲਗਾਉਣ ਲਈ ਗਿਆ ਸੀ । ਪਰ ਜਾਣ ਤੋਂ ਪਹਿਲਾਂ ਉਹ ਆਪਣੀ ਪਤਨੀ ਨੂੰ ਕਹਿ ਕੇ ਗਿਆ ਸੀ ਕਿ ਤੁਸੀਂ ਤਿਆਰ ਰਹਿਓ ਆਪਾਂ ਸ਼ਾਮ ਨੂੰ ਡਿਨਰ ਕਰਨ ਜਾਣਾ ਹੈ । ਪਰ ਆਉਂਦੇ ਹੋਏ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ ।

ਹੋਰ ਵੇਖੋ:ਗੈਰੀ ਸੰਧੂ ਨੂੰ ਵੀ ਬੱਬੂ ਮਾਨ ਦਾ ਗਾਣਾ “ਪਿੰਡ ਪਹਿਰਾ ਲਗਦਾ” ਹੈ ਪਸੰਦ, ਗੈਰੀ ਨੇ ਗਾਇਆ ਆਪਣੇ ਅੰਦਾਜ਼ ‘ਚ, ਦੇਖੋ ਵੀਡਿਓ

https://www.youtube.com/watch?v=suTYTcD7Ano

ਜਿਸ ਦੌਰਾਨ ਇਸ ਭਿਆਨਕ ਹਾਦਸੇ 'ਚ ਕੁਲਵਿੰਦਰ ਢਿੱਲੋਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਹ ਵਾਅਦਾ ਅਧੂਰਾ ਹੀ ਰਹਿ ਗਿਆ । ਸੰਗੀਤ ਜਗਤ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਰੋਂਦਾ ਕੁਰਲਾਉਂਦਾ ਛੱਡ ਗਿਆ । ਕੁਲਵਿੰਦਰ ਢਿੱਲੋਂ ਨੇ ਜੋ ਗਾਇਕੀ ਦਾ ਜੋ ਬੂਟਾ ਲਾਇਆ ਸੀ ਉਸ ਨੂੰ ਅੱਗੇ ਵਧਾ ਰਿਹਾ ਹੈ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਜੋ ਗਾਇਕੀ ਦੇ ਪਿੜ 'ਚ ਉਤਰ ਚੁੱਕਿਆ ਹੈ ।

ਹੋਰ ਵੇਖੋ:ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਅੱਜ ਦੇ ਵੱਡੇ ਸਟਾਰ,ਵੇਖੋ ਇਨ੍ਹਾਂ ਸਟਾਰਸ ਦੇ ਵੀਡਿਓ

ਉਹ ਆਪਣੇ ਪਿਤਾ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਤੁਸੀਂ ਵੀ ਵੇਖੋ ਅਰਮਾਨ ਢਿੱਲੋਂ ਦੀ ਗਾਇਕੀ ਦੇ ਇਸ ਵੀਡਿਓ ਨੂੰ । ਜਿਸ 'ਚ ਉਹ ਆਪਣੇ ਪਿਤਾ ਦੇ ਗੀਤ ਕਚਹਿਰੀਆਂ ਨੂੰ ਇੱਕ ਅਖਾੜੇ 'ਚ ਗਾ ਕੇ ਸੁਣਾ ਰਿਹਾ ਹੈ ।

Related Post