ਬਚਪਨ 'ਚ ਕਿਸ ਤਰ੍ਹਾਂ ਗਾਉਂਦੇ ਸਨ ਅੱਜ ਦੇ ਵੱਡੇ ਸਟਾਰ,ਵੇਖੋ ਇਨ੍ਹਾਂ ਸਟਾਰਸ ਦੇ ਵੀਡਿਓ  

Written by  Shaminder   |  February 02nd 2019 04:32 PM  |  Updated: February 02nd 2019 04:32 PM

ਬਚਪਨ 'ਚ ਕਿਸ ਤਰ੍ਹਾਂ ਗਾਉਂਦੇ ਸਨ ਅੱਜ ਦੇ ਵੱਡੇ ਸਟਾਰ,ਵੇਖੋ ਇਨ੍ਹਾਂ ਸਟਾਰਸ ਦੇ ਵੀਡਿਓ  

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਗਾਇਕ ਨੇ ਜੋ ਮਾਤ ਭਾਸ਼ਾ ਪੰਜਾਬੀ ਦੀ ਸੇਵਾ ਕਰ ਰਹੇ ਨੇ । ਪਿਛਲੇ ਲੰਬੇ ਸਮੇਂ ਤੋਂ ਇਹ ਗਾਇਕ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ 'ਚ ਪਹੁੰਚਾਉਂਣ  ਲਈ ਯਤਨਸ਼ੀਲ ਨੇ । ਇਨ੍ਹਾਂ ਵਿੱਚੋਂ ਹੀ ਇੱਕ ਨੇ ਜੈਜ਼ੀ ਬੀ ,ਰਾਜਵੀਰ ਜਵੰਦਾ ,ਕੁਲਵਿੰਦਰ ਬਿੱਲਾ ਰਣਜੀਤ ਬਾਵਾ । ਪਰ ਇਨ੍ਹਾਂ ਗਾਇਕਾਂ ਨੇ ਕਾਮਯਾਬੀ ਦਾ ਇਹ ਸਫਰ ਇਉਂ ਹੀ ਪੂਰਾ ਨਹੀਂ ਕੀਤਾ ।ਇਸ ਕਾਮਯਾਬੀ ਪਿੱਛੇ ਛਿਪਿਆ ਹੈ ਉਨ੍ਹਾਂ ਦਾ ਲੰਬਾ ਸੰਘਰਸ਼ ।

ਹੋਰ ਵੇਖੋ :ਇੱਕ ਗਾਇਕ ਛੇ ਅਵਾਜ਼ਾਂ ,ਇਸ ਫਨ ‘ਚ ਵੀ ਮਾਹਿਰ ਹਨ ਸਰਦੂਲ ਸਿਕੰਦਰ ,ਵੇਖੋ ਵੀਡਿਓ

Jazzy b New Song Jazzy b

ਕਹਿੰਦੇ ਨੇ ਪੁੱਤਰ ਦੇ ਪੈਰ ਪਾਲਣੇ 'ਚ ਹੀ ਦਿੱਸਣ ਲੱਗ ਪੈਂਦੇ ਨੇ ਅਤੇ ਇਨ੍ਹਾਂ ਗਾਇਕਾਂ ਨੇ ਵੀ ਬਚਪਨ ਹੀ ਆਪਣੇ ਇਸ ਹੁਨਰ ਨੂੰ ਵੱਖ ਵੱਖ ਪਲੇਟਫਾਰਮ 'ਤੇ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ । ਅੱਜ ਅਸੀਂ ਤੁਹਾਨੂੰ ਅੱਜ ਉਨ੍ਹਾਂ ਸਟਾਰ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਜੋ ਅੱਜ ਦੇ ਸਮੇਂ 'ਚ ਸੁਪਰ ਸਟਾਰ ਹਨ ।

ਹੋਰ ਵੇਖੋ :ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇਸ ਤਰ੍ਹਾਂ ਹੋਈ ਸੀ ਕੁਲਵਿੰਦਰ ਬਿੱਲਾ ਦੀ ਐਂਟਰੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

ਤੁਸੀਂ ਵੀ ਵੇਖੋ ਆਪਣੇ ਫੇਵਰੇਟ ਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਘਰਸ਼ ਦੇ ਦਿਨ੍ਹਾਂ 'ਚ ਵੀ ਉਹ ਆਪਣਾ ਹੁਨਰ ਦਿਖਾਉਣ 'ਚ ਮਾਹਿਰ ਸਨ ।

ਹੋਰ ਵੇਖੋ: ਗਾਉੇਣ ਦੇ ਨਾਲ-ਨਾਲ ਕੁਕਿੰਗ ਦਾ ਵੀ ਸ਼ੌਕ ਰੱਖਦੇ ਨੇ ਸ਼ੈਰੀ ਮਾਨ, ਵੇਖੋ ਵੀਡਿਓ

https://www.youtube.com/watch?v=-xI6yCVBJTM

ਰਣਜੀਤ ਬਾਵਾ ਜਿਨ੍ਹਾਂ ਨੇ ਕਿ ਕਈ ਹਿੱਟ ਗੀਤ ਗਾਏ ਨੇ । ਉਹ ਆਪਣੇ ਸੰਗੀਤਕ ਸਫਰ ਦੇ ਸ਼ੁਰੂਆਤੀ ਦਿਨ੍ਹਾਂ 'ਚ ਵੀ ਏਨੇ ਹੀ ਟੈਲੇਂਟਡ ਸਨ । ਇਸ ਤੋਂ ਇਲਾਵਾ ਪਰਾਡਾ ਬੁਆਏ ਜੱਸ ਮਾਣਕ ਵੀ ਬੇਧੜਕ ਹੋ ਕੇ ਆਪਣਾ ਜਲਵਾ ਵਿਖਾਉਂਦੇ ਸਨ ।

ਗੱਲ ਕਰੀਏ ਜੈਜ਼ੀ ਬੀ ਦੀ ਤਾਂ ਉਹ ਵੀ ਘੱਟ ਨਹੀਂ ਸਨ ਉਹ ਵੀ ਆਪਣੀ ਗਾਇਕੀ ਦਾ ਜਲਵਾ ਅਕਸਰ ਵਿਖਾਉਂਦੇ ਨਜ਼ਰ ਆ ਜਾਂਦੇ ਸਨ । ਇਸੇ ਤਰ੍ਹਾਂ ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਦਾ ਵੀ ਆਪਣੀ ਗਾਇਕੀ ਦਾ ਹੁਨਰ ਵਿਖਾਉਂਦੇ ਰਹੇ ਹਨ ਤੁਸੀਂ ਵੀ ਵੇਖੋ ਉਨ੍ਹਾਂ ਦੀ ਕੁਝ ਅਣਵੇਖੀਆਂ ਤਸਵੀਰਾਂ ਤੇ ਸਟਾਰਸ ਦੇ ਵੀਡਿਓ  ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network