ਕੁੰਵਰ ਅੰਮ੍ਰਿਤਬੀਰ ਸਿੰਘ ਨੇ ਕਰਵਾਈ ਪੰਜਾਬੀਆਂ ਦੀ ਬੱਲੇ-ਬੱਲੇ, ਬਣਾਇਆ ਇਹ ਵਰਲਡ ਰਿਕਾਰਡ

By  Lajwinder kaur August 22nd 2022 03:25 PM -- Updated: August 22nd 2022 04:02 PM

Kuwar Amritbir Singh creates Guinness World Record: ‘ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਇਹ ਸ਼ੇਅਰ ਪੂਰਾ ਢੁੱਕਦਾ ਹੈ ਪੰਜਾਬ ਦੇ ਇਸ ਗੱਭਰੂ ਉੱਤੇ, ਜਿਸ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਚ ਚਮਕਾ ਦਿੱਤਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਦੀ। ਪੰਜਾਬ ਦੇ ਇਸ ਸ਼ੇਰ ਪੁੱਤਰ ਨੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।

ਹੋਰ ਪੜ੍ਹੋ : ਇਸ ਤਸਵੀਰ ‘ਚ ਨਜ਼ਰ ਆ ਰਹੇ ਐਕਟਰ ਤੇ ਐਕਟਰੈੱਸ ਨੂੰ ਕੀ ਤੁਸੀਂ ਪਹਿਚਾਣ ਪਾਏ? ਦੋਵਾਂ ਨੇ ਇਕੱਠੇ ਕੀਤਾ ਸੀ ਬਾਲੀਵੁੱਡ ‘ਚ ਡੈਬਿਊ

Kuwar Amritbir Singh image source instagram

ਮਹਾਰਾਜਾ ਬਾਵਾ ਲਾਲ ਦਿਆਲ ਜੀ ਧਿਆਨਪੁਰ ਧਾਮ (ਬਟਾਲਾ) ਦੇ ਨੇੜੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਗੱਭਰੂ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਆਪਣਾ ਨਾਮ ਗਿੰਨੀਜ਼ ਬੁੱਕ ਰਿਕਾਰਡਜ਼ ਦੇ ਵਿੱਚ ਦਰਜ ਕਰਵਾ ਲਿਆ ਹੈ। ਉਸ ਨੇ ਇੱਕ ਮਿੰਟ ‘ਚ ਤਾੜੀਆਂ ਦੇ ਨਾਲ ਸਭ ਤੋਂ ਵੱਧ ਪੁਸ਼ਅੱਪ (ਉਂਗਲਾਂ ਦੇ ਟਿਪਸ) ਦਾ ਰਿਕਾਰਡ ਬਣਾਇਆ ਹੈ। ਜਿਸ ਤੋਂ ਬਾਅਦ ਹਰ ਕੋਈ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਵਧਾਈਆਂ ਦੇ ਰਹੇ ਹਨ।

inside image of amritbir singh image source instagram

ਦੱਸ ਦਈਏ ਇਸ ਤੋਂ ਪਹਿਲਾਂ ਵੀ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਦੋ ਰਿਕਾਰਡਜ਼ ਬਣਾਏ ਹੋਏ ਹਨ। ਨਿੱਕੀ ਉਮਰ ਦੇ ਇਸ ਗੱਭਰੂ ਨੇ ਨੌਜਵਾਨਾਂ ਨੂੰ ਇੱਕ ਖਾਸ ਸੁਨੇਹਾ ਦਿੱਤਾ ਹੈ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਉਥੇ ਹੀ ਇਸ ਗੱਭਰੂ ਨੇ ਪੰਜਾਬ ਦੇ ਕੁੱਝ ਨੌਜਵਾਨ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦਾ ਸੁਨੇਹਾ ਦਿੱਤਾ ਹੈ। ਕੁੰਵਰ ਅੰਮ੍ਰਿਤਬੀਰ ਸਿੰਘ ਆਪਣੀ ਮਿਹਨਤ ਆਪਣੇ ਘਰ ਵਿਚ ਹੀ ਦੇਸੀ ਜਿੰਮ ਬਣਾਇਆ ਹੈ, ਜਿੱਥੇ ਉਹ ਜੰਮ ਕੇ ਕਸਰਤ ਕਰਦਾ ਹੈ।

amritbair singh image source instagram

 

View this post on Instagram

 

A post shared by Kuwar Amritbir Singh (@kuwar_amritbir_singh)

 

 

View this post on Instagram

 

A post shared by Kuwar Amritbir Singh (@kuwar_amritbir_singh)

Related Post