ਕੇਵੀ ਢਿੱਲੋਂ ਨੇ ਆਪਣੀ ਵਾਈਫ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ, ਪੰਜਾਬੀ ਗਾਇਕ ਵੀ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

By  Lajwinder kaur March 23rd 2020 12:06 PM -- Updated: March 23rd 2020 12:28 PM

ਗੀਤ ਐੱਮ ਪੀ-3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਲਾਈਫ ਪਾਟਨਰ ਦੀ ਤਸਵੀਰ ਸ਼ੇਅਰ ਕੀਤੀ ਹੈ । ਇਹ ਖ਼ਾਸ ਮੌਕਾ ਹੈ ਉਨ੍ਹਾਂ ਦੀ ਪਤਨੀ ਦੇ ਜਨਮਦਿਨ ਦਾ । ਜੀ ਹਾਂ ਉਨ੍ਹਾਂ ਦੀ ਲਾਈਫ ਪਾਟਨਰ Dvndrjit Kaur ਜਿਨ੍ਹਾਂ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਜਨਮਦਿਨ ਹੈ । ਪ੍ਰੋਡਿਊਸਰ ਕੇਵੀ ਢਿੱਲੋਂ ਨੇ ਆਪਣੀ ਵਾਈਫ ਦੇ ਜਨਮਦਿਨ ਨੂੰ ਖਾਸ ਬਣਾਉਂਦੇ ਹੋਏ ਬਰਥਡੇਅ ਫੋਟੋ ਨੂੰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੀ ਰਾਣੀ’

 

View this post on Instagram

 

Happy birthday to Queen ?

A post shared by KV Dhillon (@kvdhillon77) on Mar 22, 2020 at 11:30am PDT

ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟਸ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ਉੱਥੇ ਹੀ ਪੰਜਾਬੀ ਗਾਇਕ ਦੀਪ ਜੰਡੂ ਨੇ ਵੀ ਕਮੈਂਟ ਕਰਕੇ ਕਿਹਾ ਹੈ- ਜਨਦਿਨ ਦੀਆਂ ਬਹੁਤ ਮੁਬਾਰਕਾਂ ਭਾਬੀ ਜੀ’ ।  ਇਸ ਤੋਂ ਇਲਾਵਾ ਪੰਜਾਬੀ ਮਾਡਲ Swaalina, ਗਾਇਕ ਅਰਸ਼ ਮੈਨੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਬਰਥਡੇਅ ਵਿਸ਼ ਕੀਤਾ ਹੈ ।

 

View this post on Instagram

 

Tera Mera Viah ???

A post shared by KV Dhillon (@kvdhillon77) on Nov 30, 2019 at 5:52am PST

ਦੱਸ ਦਈਏ ਪਿਛਲੇ ਸਾਲ 24 ਨਵੰਬਰ ਨੂੰ ਕੈਵੀ ਢਿੱਲੋਂ ਨੇ ਵਿਆਹ ਕਰਵਾ ਲਿਆ ਸੀ । ਉਨ੍ਹਾਂ ਦੇ ਵਿਆਹ ਦੇ ਸਾਰੇ ਹੀ ਫੰਕਸ਼ਨਾਂ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਪਗ ਸਾਰੇ ਹੀ ਨਾਮੀ ਗਾਇਕ ਸ਼ਾਮਿਲ ਹੋਏ ਸਨ ਜਿਵੇਂ ਬੱਬੂ ਮਾਨ, ਗੁਰੀ, ਜੱਸ ਮਾਣਕ, ਹਰਫ ਚੀਮਾ ਸਣੇ ਕਈ ਹੋਰ ਕਲਾਕਾਰ ਵੀ ਇਸ ਵਿਆਹ ਦੇ ਗਵਾਹ ਬਣੇ ਸਨ । ਉਨ੍ਹਾਂ ਦਾ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।

Related Post