'ਝੱਲੇ' ਫ਼ਿਲਮ ਦਾ ਗੀਤ 'ਲਾਟ ਵਰਗੀ' ਗੀਤ ਐਮੀ ਵਿਰਕ ਦੀ ਆਵਾਜ਼ 'ਚ ਹੋਇਆ ਰਿਲੀਜ਼
Shaminder
November 13th 2019 10:26 AM
ਐਮੀ ਵਿਰਕ ਦੀ ਆਵਾਜ਼ 'ਚ ਫ਼ਿਲਮ 'ਝੱਲੇ' ਦਾ ਗੀਤ 'ਲਾਟ ਵਰਗੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ 'ਤੇ ਫ਼ਿਲਮਾਇਆ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੇ ਬੋਲ ਗੈਰੀ ਵੰਦੜ ਨੇ ਲਿਖੇ ਨੇ ਜਦਕਿ ਗੀਤ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ।