'ਝੱਲੇ' ਫ਼ਿਲਮ ਦਾ ਗੀਤ 'ਲਾਟ ਵਰਗੀ' ਗੀਤ ਐਮੀ ਵਿਰਕ ਦੀ ਆਵਾਜ਼ 'ਚ ਹੋਇਆ ਰਿਲੀਜ਼

Written by  Shaminder   |  November 13th 2019 10:26 AM  |  Updated: November 13th 2019 10:26 AM

'ਝੱਲੇ' ਫ਼ਿਲਮ ਦਾ ਗੀਤ 'ਲਾਟ ਵਰਗੀ' ਗੀਤ ਐਮੀ ਵਿਰਕ ਦੀ ਆਵਾਜ਼ 'ਚ ਹੋਇਆ ਰਿਲੀਜ਼

ਐਮੀ ਵਿਰਕ ਦੀ ਆਵਾਜ਼ 'ਚ ਫ਼ਿਲਮ 'ਝੱਲੇ' ਦਾ ਗੀਤ 'ਲਾਟ ਵਰਗੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ 'ਤੇ ਫ਼ਿਲਮਾਇਆ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੇ ਬੋਲ ਗੈਰੀ ਵੰਦੜ ਨੇ ਲਿਖੇ ਨੇ ਜਦਕਿ ਗੀਤ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਐਮੀ ਵਿਰਕ ਦੇ ਆਉਣ ਵਾਲੇ ਗੀਤ ‘ਮਿੱਤਰਾ’ ਦਾ ਨਵਾਂ ਪੋਸਟਰ ਛਾਇਆ ਸ਼ੋਸ਼ਲ ਮੀਡੀਆ ‘ਤੇ

ਦੱਸ ਦਈਏ ਕਿ ਫ਼ਿਲਮ ਝੱਲੇ 15 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ । ਇਸ 'ਚ ਬਿੰਨੂ ਢਿੱਲੋਂ ਅਤੇ ਅਦਾਕਾਰਾ ਸਰਗੁਣ ਮਹਿਤਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਮਨੋਰੰਜਨ ਕਰਨਗੇ ।

https://www.instagram.com/p/B4yfx2sg-yA/

ਇਸ ਤੋਂ ਪਹਿਲਾਂ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਫ਼ਿਲਮ ਕਾਲਾ ਸ਼ਾਹਾ ਕਾਲਾ 'ਚ ਨਜ਼ਰ ਆਏ ਸਨ । ਦੋਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਸੀ ਅਤੇ ਫ਼ਿਲਮ ਨੂੰ ਬਾਕਸ ਆਫਿਸ 'ਤੇ ਵੀ ਵਧੀਆ ਰਿਸਪਾਂਸ ਮਿਲਿਆ ਸੀ ।

https://www.instagram.com/p/B4wD53RALjz/

ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕਾਲਾ ਸ਼ਾਹ ਕਾਲਾ ਤੋਂ ਬਾਅਦ ਇਸ ਜੋੜੀ ਨੂੰ 'ਝੱਲੇ' ਫ਼ਿਲਮ 'ਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network