ਕੀ ‘ਜੋਰਾ ਦੂਜਾ ਅਧਿਆਇ’ ਫ਼ਿਲਮ ‘ਚ ਲੱਗੇਗਾ ਲਾਭ ਹੀਰਾ ਦਾ ਅਖਾੜਾ?

By  Lajwinder kaur June 25th 2019 12:55 PM

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ ਦੂਜਾ ਅਧਿਆਇ’ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ ਜੋ ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ। ਇਸ ਫ਼ਿਲਮ ‘ਚ ਮੁੱਖ ਕਿਰਦਾਰ ਦੀਪ ਸਿੱਧੂ, ਮਾਹੀ ਗਿੱਲ ਤੇ ਜਪਜੀ ਖਹਿਰਾ ਨਜ਼ਰ ਆਉਣਗੇ।

View this post on Instagram

 

Labh Heera Akhada #jora_the_second_chapter

A post shared by Amardeep singh gill (@amardeepsinghgill_official) on Jun 24, 2019 at 12:14pm PDT

ਹੋਰ ਵੇਖੋ:ਮਿੰਦੋ ਤਸੀਲਦਾਰਨੀ ਦਾ ਰੋਮਾਂਟਿਕ ਗੀਤ ‘ਕੱਚੀਏ ਲਗਰੇ’ ਸਿਕੰਦਰ ਸਲੀਮ ਤੇ ਮੰਨਤ ਨੂਰ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਜੋਰਾ ਦੂਜਾ ਅਧਿਆਇ ਫ਼ਿਲਮ ਦੇ ਸੈੱਟ ਤੋਂ ਨਵੀਂ ਤਸਵੀਰ ਸਾਹਮਣੇ ਆਈ ਹੈ। ਜੀ ਹਾਂ ਤਸਵੀਰ ‘ਚ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਲਾਭ ਹੀਰਾ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Labh Heera Akhada

#jora_the_second_chapter’

View this post on Instagram

 

We start filming from 29th of April...team “JORA” let’s rock it ?⭐️??✍️

A post shared by Deep Sidhu (@imdeepsidhu) on Apr 15, 2019 at 6:03am PDT

ਇਸ ਤਸਵੀਰ ਤੋਂ ਲੱਗਦਾ ਹੈ ਕਿ ਫ਼ਿਲਮ ‘ਚ ਗਾਇਕ ਲਾਭ ਹੀਰਾ ਦਾ ਅਖਾੜਾ ਦੇਖਣ ਨੂੰ ਮਿਲ ਸਕਦਾ ਹੈ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਕਲਾਕਾਰ ਹੌਬੀ ਧਾਲੀਵਾਲ, ਗਾਇਕ ਸਿੰਗਾ, ਗੁੱਗੂ ਗਿੱਲ, ਯਾਦ ਗਰੇਵਾਲ,ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਚਿਹਰੇ ਨਜ਼ਰ ਆਉਣਗੇ। ਜੋਰਾ-ਦੂਜਾ ਅਧਿਆਇ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ। ਦੀਪ ਸਿੱਧੂ ਦੀ ਫ਼ਿਲਮ ਜੋਰਾ-ਦੂਜਾ ਅਧਿਆਇ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਵੇਗੀ।

 

 

Related Post