ਦਿਲਾਂ ਦੇ ਵੱਖ ਹੋਣ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ

By  Lajwinder kaur June 5th 2019 11:38 AM -- Updated: June 5th 2019 11:46 AM

ਅਮਰਿੰਦਰ ਗਿੱਲ ਦੀ ਫ਼ਿਲਮ ਲਾਈਏ ਜੇ ਯਾਰੀਆਂ ਦਾ ਨਵਾਂ ਗੀਤ ‘ਦਿਲ ਮੈਂ ਨਹੀਂ ਲਾਉਣਾ’ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਇਸ ਦਰਦ ਭਰੇ ਗੀਤ ਨੂੰ ਮਨਿੰਦਰ ਬੁੱਟਰ ਨੇ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਪਿਆਰ ‘ਚ ਆਈਆਂ ਦੂਰੀਆਂ ਨੂੰ ਬੜੇ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ ਤੇ ਅਮਰਿੰਦਰ ਗਿੱਲ ਉੱਤੇ ਫਿਲਮਾਇਆ ਗਿਆ ਹੈ।

View this post on Instagram

 

“Dil Mai Nai Laona”. Is out now. If you haven’t heard it yet. Go listennnnn! @amrindergill @blingsingh_ @mixsingh @sukhsanghera @roopigill_ @harishverma_ veera dasyeo kiwe lagya ??

A post shared by Maninder Buttar (ਮੰਨੂ) (@manindarbuttar) on Jun 4, 2019 at 7:35am PDT

ਹੋਰ ਵੇਖੋ:ਸਚਿਨ ਤੇਂਦੁਲਕਰ ਨੇ ਵਰਲਡ ਕੱਪ ‘ਚ ਕੀਤਾ ਨਵੀਂ ਪਾਰੀ ਦਾ ਆਗਾਜ਼

ਗੀਤ ਦੇ ਬੋਲ ਬਲਿੰਗ ਸਿੰਘ ਤੇ ਮਨਿੰਦਰ ਬੁੱਟਰ ਹੋਰਾਂ ਨੇ ਮਿਲ ਕੇ ਲਿਖੇ ਹਨ। ਜੇ ਗੱਲ ਕੀਤੀ ਜਾਵੇ ਸੰਗੀਤ ਦੀ ਤਾਂ ਉਸ ਨੂੰ ਨਾਮੀ ਸੰਗੀਤਕਾਰ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਹੈ ਜਿਸਦੇ ਚੱਲਦੇ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।

ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀ ‘ਲਾਈਏ ਜੇ ਯਾਰੀਆਂ’ ਫ਼ਿਲਮ ਅੱਜ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੀ ਹੈ। ਜੀ ਹਾਂ ਇਹ ਫ਼ਿਲਮ 5 ਜੂਨ ਯਾਨੀ ਕਿ ਅੱਜ ਭਾਰਤ ‘ਚ ਰਿਲੀਜ਼ ਹੋ ਚੁੱਕੀ ਹੈ ਤੇ ਸਲਮਾਨ ਖ਼ਾਨ ਦੀ ‘ਭਾਰਤ’ ਫ਼ਿਲਮ ਨੂੰ ਟੱਕਰ ਦਿੰਦੀ ਹੋਈ ਨਜ਼ਰ ਆਵੇਗੀ।

Related Post