ਇਸ ਬਜ਼ੁਰਗ ਬੀਬੀ ਨੂੰ ਮਿਲਕੇ ਲਖਵਿੰਦਰ ਵਡਾਲੀ ਹੋਏ ਭਾਵੁਕ, ਦੇਖੋ ਵੀਡੀਓ

By  Lajwinder kaur November 8th 2019 11:38 AM

ਹਰ ਫ਼ਨਕਾਰ ਦੀ ਜ਼ਿੰਦਗੀ ‘ਚ ਕਈ ਵਾਰ ਅਜਿਹੇ ਮੌਕੇ ਆਉਂਦੇ ਨੇ ਜਦੋਂ ਉਹ ਆਪਣੇ ਫੈਨਜ਼ ਨੂੰ ਮਿਲਦੇ ਨੇ ਤੇ ਭਾਵੁਕ ਹੋ ਜਾਂਦੇ ਹਨ। ਜੀ ਹਾਂ ਅਜਿਹਾ ਹੀ ਦੇਖਣ ਨੂੰ ਮਿਲਿਆ ਲਖਵਿੰਦਰ ਵਡਾਲੀ ਦੇ ਨਾਲ,ਜਦੋਂ ਉਹ ਆਪਣੀ ਬਜ਼ੁਰਗ ਫੈਨ ਨੂੰ ਮਿਲੇ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ ਕੋਲ ਸ਼ਬਦ ਨਹੀਂ ਹਨ...ਹਮੇਸ਼ਾ ਆਸ਼ੀਰਵਾਦ ਦਿੰਦੇ ਰਹੋ..’

 

View this post on Instagram

 

I have no words .. Keep blessings ? #lakhwinderwadali

A post shared by Lakhwinder Wadali (@lakhwinderwadaliofficial) on Nov 7, 2019 at 3:49am PST

ਹੋਰ ਵੇਖੋ:ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਲਖਵਿੰਦਰ ਵਡਾਲੀ ਇਸ ਮਾਤਾ ਨੂੰ ਬੜੇ ਹੀ ਆਦਰ ਤੇ ਸਤਿਕਾਰ ਨਾਲ ਮਿਲੇ ਤੇ ਬਜ਼ੁਰਗ ਬੇਬੇ ਨੇ ਵੀ ਆਪਣਾ ਆਸ਼ੀਰਵਾਦ ਦਿੰਦੇ ਹੋਏ ਭਾਵੁਕ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪੰਜਾਬੀ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਜੋ ਕਿ ਪਿੱਛੇ ਜਿਹੇ ਆਪਣੇ ਗੀਤ ‘ਮਸਤ ਨਜ਼ਰੋਂ ਸੇ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਨੀਂ ਦਿਨੀ ਉਹ ਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਆਪਣੇ ਮਿਊਜ਼ਿਕ ਸ਼ੋਅ ਕਰ ਰਹੇ ਹਨ।

Related Post